ਰਿੰਕੂ ਤੇ ਰਾਣਾ ਚਮਕੇ, ਯੂ. ਪੀ. ਨੇ ਪੰਜਾਬ ’ਤੇ ਕੱਸਿਆ ਸ਼ਿਕੰਜਾ

Tuesday, Oct 29, 2024 - 10:59 AM (IST)

ਰਿੰਕੂ ਤੇ ਰਾਣਾ ਚਮਕੇ, ਯੂ. ਪੀ. ਨੇ ਪੰਜਾਬ ’ਤੇ ਕੱਸਿਆ ਸ਼ਿਕੰਜਾ

ਮੁੱਲਾਂਪੁਰ, (ਭਾਸ਼ਾ)– ਉੱਤਰ ਪ੍ਰਦੇਸ਼ (ਯੂ. ਪੀ.) ਨੇ ਰਿੰਕੂ ਸਿੰਘ ਤੇ ਨਿਤੀਸ਼ ਰਾਣਾ ਦੇ ਅਰਧ ਸੈਂਕੜਿਆਂ ਨਾਲ ਸੋਮਵਾਰ ਨੂੰ ਇੱਥੇ ਰਣਜੀ ਟਰਾਫੀ ਗਰੁੱਪ-ਸੀ ਮੈਚ ਦੇ ਤੀਜੇ ਦਿਨ ਪੰਜਾਬ ਵਿਰੁੱਧ ਸ਼ਿਕੰਜਾ ਕੱਸ ਦਿੱਤਾ। ਸਲਾਮੀ ਬੱਲੇਬਾਜ਼ ਮਾਧਵ ਕੌਸ਼ਿਕ ਦੇ ਕਰੀਅਰ ਦੀ ਸਰਵਸ੍ਰੇਸ਼ਠ 163 ਦੌੜਾਂ ਦੀ ਪਾਰੀ ਤੋਂ ਬਾਅਦ ਯੂ. ਪੀ. ਨੇ 4 ਹੋਰ ਅਰਧ ਸੈਂਕੜੇ ਲਾ ਕੇ ਪਹਿਲੀ ਪਾਰੀ 9 ਵਿਕਟਾਂ ’ਤੇ 556 ਦੌੜਾਂ ਦੇ ਵੱਡੇ ਸਕੋਰ ’ਤੇ ਐਲਾਨ ਕੀਤੀ ਤੇ ਪੰਜਾਬ ’ਤੇ 346 ਦੌੜਾਂ ਦੀ ਬੜ੍ਹਤ ਬਣਾ ਲਈ। ਸਟੰਪ ਤੱਕ ਪੰਜਾਬ ਦੀ ਟੀਮ ਦੂਜੀ ਪਾਰੀ ਵਿਚ 1 ਵਿਕਟ ’ਤੇ 49 ਦੌੜਾਂ ਬਣਾ ਕੇ ਜੂਝ ਰਹੀ ਸੀ ਤੇ ਉਹ ਅਜੇ 297 ਦੌੜਾਂ ਨਾਲ ਪਿੱਛੜ ਰਹੀ ਹੈ।

ਇਸ ਤੋਂ ਪਹਿਲਾਂ ਯੂ. ਪੀ. ਲਈ ਰਾਣਾ ਤੇ ਰਿੰਕੂ ਨੇ ਤੀਜੀ ਵਿਕਟ ਲਈ 120 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਰਾਣਾ ਨੇ 106 ਗੇਂਦਾਂ ਵਿਚ 66 ਦੌੜਾਂ ਦੀ ਹਮਲਾਵਰ ਪਾਰੀ ਖੇਡੀ, ਜਿਸ ਵਿਚ 11 ਚੌਕੇ ਸ਼ਾਮਲ ਸਨ ਜਦਕਿ ਰਿੰਕੂ ਨੇ 131 ਗੇਂਦਾਂ ਵਿਚ 8 ਚੌਕੇ ਤੇ 1 ਛੱਕੇ ਨਾਲ 68 ਦੌੜਾਂ ਬਣਾਈਆਂ। ਸੌਰਭ ਕੁਮਾਰ ਨੇ 67 ਗੇਂਦਾਂ ਵਿਚ 3 ਛੱਕਿਆਂ ਤੇ 5 ਚੌਕਿਆਂ ਨਾਲ 69 ਦੌੜਾਂ ਦੀ ਪਾਰੀ ਖੇਡੀ ਜਦਕਿ ਸ਼ਿਵਮ ਸ਼ਰਮਾ ਨੇ 58 ਗੇਂਦਾਂ ਵਿਚ 4 ਛੱਕਿਆਂ ਤੇ 2 ਚੌਕਿਆਂ ਨਾਲ ਅਜੇਤੂ 50 ਦੌੜਾਂ ਦੀ ਪਾਰੀ ਖੇਡ ਕੇ ਪੰਜਾਬ ਦੇ ਹਮਲੇ ਨੂੰ ਢਹਿ-ਢੇਰ ਕਰ ਦਿੱਤਾ।


author

Tarsem Singh

Content Editor

Related News