ਰਿੰਗ ਮੈਗਜ਼ੀਨ ਨੇ ਜਾਰੀ ਕੀਤੀ 10 ਹੈਵੀਵੇਟ ਮੁੱਕੇਬਾਜ਼ਾਂ ਦੀ ਸੂਚੀ
Wednesday, Dec 23, 2020 - 02:42 AM (IST)
ਜਲੰਧਰ (ਵੈੱਬ ਡੈਸਕ) – ਦੁਨੀਆ ਦੇ 10 ਹੈਵੀਵੇਟ ਮੁੱਕੇਬਾਜ਼ਾਂ ਦੀ ਲਿਸਟ ਵਿਚ ਇੰਗਲੈਂਡ ਦੇ ਮੁੱਕੇਬਾਜ਼ ਟਾਇਸਨ ਫਰੀ ਚੈਂਪੀਅਨ ਬਣਿਆ ਹੈ। ਦਿ ਰਿੰਗ ਨਾਂ ਮੈਗੀਜ਼ਨ ਨੇ 2020 ਦੇ ਆਲਟਾਈਮ ਹੈਵੀਵੇਟ ਮੁੱਕੇਬਾਜ਼ਾਂ ਦੀ ਲਿਸਟ ਕੱਢੀ ਹੈ, ਜਿਸ ਵਿਚ ਟਾਇਸਨ ਤੋਂ ਬਾਅਦ ਐਂਥੀ ਜੋਸ਼ੂਆ ਦਾ ਨਾਂ ਆਉਂਦਾ ਹੈ।
ਫਿਲਹਾਲ ਟਾਇਸਨ ਦਾ ਰਿਕਾਰਡ 30-0 ਹੈ। ਇੱਥੇ ਐਂਥਨੀ 23-1 ਨਾਲ ਕਾਫੀ ਚੰਗਾ ਹੈ। ਟਾਪ ਲਿਸਟ ਵਿਚ ਇੰਗਲੈਂਡ ਦੇ 3 ਮੁੱਕੇਬਾਜ਼ਾਂ ਨੇ ਜਗ੍ਹਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ।
6.9 ਫੁੱਟ ਲੰਬਾ ਟਾਇਸਨ ਡਬਲਯੂ. ਡਬਲਯੂ. ਏ., ਆਈ. ਬੀ. ਐੱਫ., ਡਬਲਯੂ. ਬੀ. ਓ. ਤੇ ਆਈ. ਬੀ. ਓ. ਹੈਵੀਵੇਟ ਚੈਂਪੀਅਨਸ਼ਿਪ ਜਿੱਤੇ ਹਨ।
ਬੈਟਮੈਨ ਦੇ ਪਹਿਰਾਵੇ ’ਚ ਆਇਆ
ਫਰੀ ਨੂੰ ਉਸਦੇ ਅਜੀਬ ਰਵੱਈਏ ਲਈ ਜਾਣਿਆ ਜਾਂਦਾ ਹੈ। ਇਕ ਵਾਰ ਪ੍ਰੈੱਸ ਕਾਨਫਰੰਸ ਵਿਚ ਉਹ ਫਿਕਸ਼ਨ ਕਰੈਕਟਰ ਬੈਟਮੈਨ ਦੇ ਪਹਿਰਾਵੇ ਵਿਚ ਆ ਗਿਆ ਸੀ।
ਵਿਰੋਧ ਵਿਚ ਦਰਜ ਹੋਈ ਪਟੀਸ਼ਨ
ਫਰੀ ਨੂੰ 2015 ਵਿਚ ਬੀ. ਬੀ. ਸੀ. ਸਪੋਰਟਸ ਪਰਸਨੈਲਿਟੀ ਆਫ ਦਿ ਈਯਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਤਾਂ ਉਸਦੇ ਵਿਰੁੱਧ 1.40 ਲੱਖ ਲੋਕਾਂ ਨੇ ਪਟੀਸ਼ਨ ਦਾਇਰ ਕੀਤੀ। ਕਿਹਾ ਗਿਆ-ਫਰੀ ਦੀ ਸਮਲਿੰਗਿਕਤਾ ਨੂੰ ਲੈ ਕੇ ਸੋਚ ਸਹੀ ਨਹੀਂ ਹੈ।
21 ਵਾਰ ਵਿਰੋਧ ਨੂੰ ਨਾਕਆਊਟ ਕਰ ਜਿੱਤੇ ਹਨ ਫਰੀ ਉਰਫ ਜਿਪਸੀ ਕਿੰਗ, ਆਪਣੇ 31 ਮੁਕਾਬਲਿਆਂ ਵਿਚ।
5 ਬੱਚੇ ਹਨ ਟਾਇਸਨ ਦੇ, 3 ਲੜਕਿਆਂ ਦੇ ਨਾਂ ਪ੍ਰਿੰਸ ਨਾਲ ਸ਼ੁਰੂ ਹੁੰਦਾ ਹੈ ਕਿਉਂਕਿ ਫਰੀ ਖੁਦ ਨੂੰ ਕਿੰਗ ਮੰਨਦਾ ਹੈ।
ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼੍ਰੀ ਨਾਲ ਕੀਤਾ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਹੈਵੀਵੇਟ ਮੁੱਕੇਬਾਜ਼ਾਂ ਦੀ ਲਿਸਟ
ਪੋਜੀਸ਼ਨਖਿਡਾਰੀਰਿਕਾਰ਼ਟਾਇਸਨ ਫਰੀ30-0
1.ਐਂਥੋਨੀ ਜੋਸ਼ੂਆ 23-1
2. ਡਿਲੀਅਨ ਵ੍ਹਾਈਟ27-1
3. ਡੋਂਟੇ ਵਾਈਲਡਰ41-1
4.ਲੂਈਸ ਓਰਟਿਜ31-2
5. ਐਂਡੀ ਰੂਈਜ ਜੂਨੀ. 33-2
6.ਅਲੈਗਜ਼ੈਂਡਰ ਪੋਵੇਤਿਕਨ35-2
7.ਜੋਸੇਫ ਪਾਰਕਰ27-2
8. ਮਾਈਕਲ ਹੰਟਰ18-1
9. ਆਸਕਰ ਰਿਵਾਸ26-1
10. ਕੁਬ੍ਰੇਤ ਪੁਲੇਵ28-1
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।