ਰਿਧੀਮਾ ਨੇ 2021 ਹੀਰੋ WPGT ’ਚ ਜਿੱਤ ਨਾਲ ਕੀਤੀ ਸ਼ੁਰੂਆਤ

01/15/2021 9:54:37 PM

ਬੈਂਗਲੁਰੂ- ਰਿਧੀਮਾ ਦਿਲਾਵੜੀ ਨੇ ਸ਼ੁੱਕਰਵਾਰ ਨੂੰ ਇੱਥੇ ਲਗਾਤਾਰ ਤੀਜਾ ਅੰਡਰ ਪਾਰ ਦਾ ਕਾਰਡ ਖੇਡ ਕੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ (ਡਬਲਯੂ. ਪੀ. ਜੀ. ਟੀ.) ਦੇ ਪਹਿਲੇ ਗੇੜ ’ਚ ਜਿੱਤ ਹਾਸਲ ਕੀਤੀ। ਰਿਧੀਮਾ (71, 67) ਨੇ ਤੀਜੇ ਅਤੇ ਆਖਰੀ ਦੌਰ ’ਚ ਇਕ ਅੰਡਰ 71 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁੱਲ ਸਕੋਰ ਸੱਤ ਅੰਡਰ 209 ਦਾ ਰਿਹਾ। ਉਹ ਪ੍ਰਣਵੀ ਉਰਸ (70) ’ਤੇ 5 ਸ਼ਾਟ ਦੀ ਬੜ੍ਹਤ ਨਾਲ ਜਿੱਤ ਦਰਜ ਕਰਨ ’ਚ ਸਫਲ ਰਹੀ। ਵਾਣੀ ਕਪੂਰ ਨੇ ਤੀਜੇ ਦਿਨ ਦੋ ਅੰਡਰ 70 ਦਾ ਕਾਰਡ ਖੇਡਿਆ, ਜਿਸ ਨਾਲ ਉਹ 216 ਦੇ ਕੁੱਲ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News