ਸਮਿਥ-ਵਾਰਨਰ ਦੀ ਵਾਪਸੀ ਨੂੰ ਲੈ ਕੇ ਵਧੀ ਪੋਟਿੰਗ ਦੀ ਪਰੇਸ਼ਾਨੀ, ਜਾਣੋਂ ਕੀ ਹੈ ਇਸ ਪਿੱਛੇ ਵਜ੍ਹਾ
Wednesday, Mar 13, 2019 - 11:19 AM (IST)

ਨਵੀਂ ਦਿੱਲੀ— ਮਾਰਚ ਦੇ ਅਖੀਰ 'ਚ ਸਟੀਵ ਸਮਿਥ ਤੇ ਡੇਵਿਡ ਵਾਰਨਰ ਆਸਟ੍ਰੇਲੀਆ ਟੀਮ 'ਚ ਵਾਪਸੀ ਕਰਨ ਨੂੰ ਪੂਰੀ ਤਰ੍ਹਾਂ ਤੋਂ ਤਿਆਰ ਹਨ। ਹਾਲਾਂਕਿ ਇਹ ਦੋਨਾਂ ਖਿਡਾਰੀ ਪਹਿਲਾਂ ਆਈ. ਪੀ. ਐੱਲ 'ਚ ਖੇਡਦੇ ਹੋਏ ਦਿਖਣਗੇ, ਜਿਸ ਤੋਂ ਬਾਅਦ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਨਜ਼ਰ ਆਉਣਗੇ। ਸਮਿਥ-ਵਾਰਨਰ ਦੀ ਵਾਪਸੀ ਦਾ ਆਸਟ੍ਰੇਲੀਆ ਟੀਮ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਤਾਂ ਉਥੇ ਹੀ ਉਨ੍ਹਾਂ ਦੇ ਪੂਰਵ ਮਹਾਨ ਕਪਤਾਨ ਰਿਕੀ ਪੌਂਟਿੰਗ ਨੂੰ ਇਕ ਚਿੰਤਾ ਸਤਾਉਣ ਲੱਗੀ ਹੈ ਤੇ ਆਖਰ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਆਓ ਜਾਣਦੇ ਹਾਂ-
ਪੋਂਟਿੰਗ ਨੂੰ ਲਗਦਾ ਹੈ ਕਿ ਸਟੀਵ ਸਮਿਥ ਤੇ ਡੈਵਿਡ ਵਾਰਨਰ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਿਤ 'ਤੇ ਬਹੁਤ ਜ਼ਿਆਦਾ ਧਿਆਨ ਦੇਣ ਵਾਲਾ ਬ੍ਰੀਟੇਨ 'ਚ ਹੋਣ ਵਾਲੇ ਵਰਲਡ ਕੱਪ ਦੇ ਦੌਰਾਨ ਆਸਟ੍ਰੇਲੀਆਈ ਟੀਮ ਨੂੰ ਨੁਕਸਾਨ ਹੋ ਸਕਦਾ ਹੈ। ਪੋਂਟਿੰਗ ਇਸ ਟੂਰਨਾਮੈਂਟ ਦੇ ਦੌਰਾਨ ਆਸਟ੍ਰੇਲੀਆ ਦੇ ਸਪੋਰਟ ਸਟਾਫ ਦਾ ਹਿੱਸਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਮਿਥ ਤੇ ਵਾਰਨਰ ਨੂੰ ਬ੍ਰਿਟੇਨ ਦੇ ਦਰਸ਼ਕਾਂ ਦੀ ਲਗਾਤਾਰ ਆਲੋਚਨਾਵਾਂ ਲਈ ਤਿਆਰ ਰਹਿਣਾ ਹੋਵੇਗਾ। ਆਸਟ੍ਰੇਲੀਆ ਨੂੰ 2003 ਤੇ 2007 ਦਾ ਵਿਸ਼ਵ ਕੱਪ ਟੂਰਨਾਮੈਂਟ ਜਿੱਤਾ ਚੁੱਕੇ ਪੌਂਟਿੰਗ ਨੇ ਕ੍ਰਿਕੇਟ ਡਾਟ ਕਾਮ ਡਾਟ ਏਊ ਵਲੋਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਖਿਡਾਰੀਆਂ ਦੇ 'ਚ ਅੰਦਰੂਨੀ ਕੋਈ ਜ਼ਿਆਦਾ ਚੁਣੋਤੀ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਤੁਸੀਂ ਅਜਿਹਾ ਸੋਚਣਾ ਚਾਹੋਗੇ ਕਿ ਇਹ ਖਿਡਾਰੀ ਹੁਣ ਗੱਲਬਾਤ ਕਰ ਰਹੇ ਹਨ ਇਸ ਲਈ ਉਹ ਆਖਰੀ ਸਮੇਂ ਤੱਕ ਟੀਮ 'ਚ ਬਣੇ ਹੋਏ ਹਨ ਤੇ ਤੁਸੀਂ ਇਸ ਗੱਲ ਨੂੰ ਧਿਆਨ ਰੱਖੋ ਕਿ ਇਹ ਟੀਮ ਲਈ ਦਿਸ਼ਾ ਤੋਂ ਭਟਕਾਉਣ ਵਾਲੀ ਗੱਲ ਹੋ ਸਕਦੀ ਹੈ। ਮੈਨੂੰ ਭਰੋਸਾ ਹੈ ਕਿ ਲੰਬੇ ਸਮੇਂ ਤੋਂ ਉਚ ਪੱਧਰ 'ਤੇ ਇਸ ਬਾਰੇ 'ਚ ਚਰਚਾ ਕੀਤੀ ਗਈ ਹੋਵੇਗੀ ਕਿ ਅਸੀਂ ਉਨ੍ਹਾਂ ਨੂੰ ਟੀਮ 'ਚ ਕਿਸ ਤਰ੍ਹਾਂ ਜੋੜਿਆ ਜਾਵੇ? ਉਉਹ ਕਿਵੇਂ ਟੀਮ 'ਚ ਫਿੱਟ ਹੋਣਗੇ? ਕਿਵੇਂ ਇਹ ਸਭ ਆਸਾਨੀ ਨਾਲ ਹੋ ਜਾਵੇ? ਪਰ ਇਨ੍ਹਾਂ ਖਿਡਾਰੀਆਂ ਲਈ ਸਭ ਤੋਂ ਵੱਡੀ ਮੁਸ਼ਕਿਲ ਸਾਡੇ ਪ੍ਰਤੀ ਲੋਕਾਂ ਦੀ ਰਾਏ ਹੋਵੋਗੇ, ਖਾਸ ਤੌਰ 'ਤੇ ਇੰਗਲੈਂਡ 'ਚ। ਪੋਂਟਿੰਗ ਨੇ ਕਿਹਾ ਕਿ ਲਗਾਤਾਰ ਉਨ੍ਹਾਂ 'ਤੇ ਧਿਆਨ ਲਗਾਏ ਰੱਖਣ ਨਾਲ ਟੀਮ 'ਤੇ ਅਸਰ ਪਵੇਗਾ। ਦੱਸ ਦੇਈਏ ਕਿ ਪਿਛਲੇ ਸਾਲ ਸਮਿਥ-ਵਾਰਨਰ 'ਤੇ ਬਾਲ ਟੈਂਪਰਿੰਗ ਦਾ ਇਲਜ਼ਾਮ ਲਗਾ ਸੀ ਜਿਸ ਤੋਂ ਬਾਅਦ ਇਨ੍ਹਾਂ 'ਤੇ 1 ਸਾਲ ਦਾ ਬੈਨ ਲਗਾਇਆ ਗਿਆ।