ਵਾਰਨਰ ਤੇ ਬੇਅਰਸਟਾਅ ਦੇ ਬੱਲੇ ਨੂੰ ਰੋਕਣਾ ਸਾਡੇ ਲਈ ਸੀ ਖਾਸ ਟੀਚਾ, ਅੰਕਿਤ ਰਾਜਪੂਤ
Tuesday, Apr 09, 2019 - 01:06 PM (IST)

ਮੋਹਾਲੀ - ਕਿੰਗਸ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਅੰਕਿਤ ਰਾਜਪੂਤ ਨੇ ਕਿਹਾ ਕਿ ਸਨਰਾਇਜਰਜ਼ ਹੈਦਰਾਬਾਦ ਦੇ ਖਿਲਾਫ ਆਈ. ਪੀ. ਐੱਲ ਮੈਚ ਦੇ ਦੌਰਾਨ ਉਨ੍ਹਾਂ ਦਾ ਇਰਾਦਾ ਡੇਵਿਡ ਵਾਰਨਰ ਤੇ ਬੇਅਰਸਟਾਅ ਦੀ ਖਤਰਨਾਕ ਸਲਾਮੀ ਜੋੜੀ ਦੇ ਬੱਲਿਆਂ 'ਤੇ ਰੋਕ ਲਗਾਉਣ ਦਾ ਸੀ।
ਕਿੰਗਸ ਇਲੈਵਨ ਪੰਜਾਬ ਨੇ ਰੋਮਾਂਚਕ ਮੁਕਾਬਲੇ 'ਚ ਸਨਰਾਇਜਰਜ਼ ਨੂੰ ਛੇ ਵਿਕਟਾਂ ਨਾਲ ਹਰਾਇਆ। ਰਾਜਪੂਤ ਨੇ ਵਿਕਟ ਨਹੀਂ ਲੈ ਸਕੇ ਪਰ ਚਾਰ ਓਵਰਾਂ 'ਚ ਸਿਰਫ 21 ਦੌੜਾਂ ਦਿੱਤੀਆਂ। ਵਾਰਨਰ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ, 'ਮੇਰਾ ਟੀਚਾ ਬਿਹਤਰੀਨ ਗੇਂਦਬਾਜ਼ੀ ਕਰਕੇ ਉਨ੍ਹਾਂ ਦੇ ਬੱਲੇ 'ਤੇ ਰੋਕ ਲਗਾਉਣਾ ਸੀ। ਮੈਂ ਉਨ੍ਹਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਸੀ। '
ਇਸ ਸੈਸ਼ਨ 'ਚ ਦੂਜਾ ਮੈਚ ਖੇਡਣ ਵਾਲੇ ਰਾਜਪੂਤ ਨੇ ਕਿਹਾ, 'ਮੇਰੀ ਗੇਂਦ ਸਵਿੰਗ ਲੈਂਦੀ ਹੈ ਲਿਹਾਜਾ ਮੈਨੂੰ ਹਾਲਾਤ ਦਾ ਫਾਇਦਾ ਚੁੱਕਣ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਬਾਕੀ ਮੈਚਾਂ 'ਚ ਵਿਕਟ ਟਰਨ ਲੈਣ ਵਾਲੀ ਜਾਂ ਸਪਾਟ ਹੁੰਦੀ ਸੀ ਤਾਂ ਮੈਂ ਓਨਾ ਮਦਦਗਾਰ ਸਾਬਤ ਨਹੀਂ ਹੁੰਦਾ। ਇੱਥੇ ਵਿਕਟ ਹਰੀ ਭਰੀ ਸੀ ਤਾਂ ਮੈਨੂੰ ਮੌਕਾ ਮਿਲਿਆ।'