ਹਾਕੀ ਇੰਡੀਆ ਦੇ ਪ੍ਰਧਾਨ ਅਹੁਦਾ ਛੱਡਣ : ਖੇਡ ਮੰਤਰਾਲਾ

07/09/2020 3:26:31 AM

ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਹਾਕੀ ਇੰਡੀਆ ਦੇ ਪ੍ਰਧਾਨ ਮੁਸ਼ਤਾਕ ਅਹਿਮਦ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਹੈ। ਮੰਤਰਾਲਾ ਨੇ ਕਿਹਾ ਕਿ 2018 ’ਚ ਉਨ੍ਹਾਂ ਦੀ ਚੋਣ ਰਾਸ਼ਟਰੀ ਖੇਡ ਜ਼ਾਬਤੇ ਦੇ ਕਾਰਜਕਾਲ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੈ। ਹਾਕੀ ਇੰਡੀਆ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਨੂੰ 6 ਜੁਲਾਈ ਨੂੰ ਲਿਖੇ ਪੱਤਰ ’ਚ ਮੰਤਰਾਲਾ ਨੇ ਮਹਾਸੰਘ ਨੂੰ ਪ੍ਰਧਾਨ ਅਹੁਦੇ ਦੀ ਚੋਣ 30 ਸਤੰਬਰ ਤੱਕ ਨਵੇਂ ਸਿਰੇ ਤੋਂ ਕਰਵਾਉਣ ਲਈ ਕਿਹਾ ਹੈ। ਪੱਤਰ ’ਚ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਹੈ। ਇਸ ’ਚ ਪਾਇਆ ਗਿਆ ਕਿ ਮੁਸ਼ਤਾਕ ਅਹਿਮਦ 2010 ਤੋਂ 2014 ਤੱਕ ਹਾਕੀ ਇੰਡੀਆ ਦੇ ਖਜ਼ਾਨਚੀ ਤੇ 2014 ਤੋਂ 2018 ਤੱਕ ਜਨਰਲ ਸਕੱਤਰ ਸਨ। ਪ੍ਰਧਾਨ ਦੇ ਤੌਰ ’ਤੇ 2018 ਤੋਂ 2022 ਦੇ ਵਿਚਾਲੇ ਉਨ੍ਹਾਂ ਦਾ ਹਾਕੀ ਇੰਡੀਆ ਦੇ ਅਹੁਦੇਦਾਰ ਦੇ ਤੌਰ ’ਤੇ ਲਗਾਤਾਰ ਤੀਜਾ ਕਾਰਜਕਾਲ ਹੋਵੇਗਾ, ਜੋਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਨਹੀਂ ਹੈ। ਖੇਡ ਜ਼ਾਬਤੇ ਦੇ ਤਹਿਤ ਰਾਸ਼ਟਰੀ ਖੇਡ ਮਹਾਸੰਘ ਦੇ ਅਹੁਦੇਦਾਰ ਲਗਾਤਾਰ 2 ਵਾਰ ਹੀ ਅਹੁਦਾ ਸੰਭਾਲ ਸਕਦੇ ਹਨ।


Gurdeep Singh

Content Editor

Related News