ਰਿੰਗ ''ਚ ਫਾਈਟ ਦੌਰਾਨ ਨਾਮੀ ਰੈਸਲਰ ਦੀ ਮੌਤ

05/13/2019 1:06:01 AM

ਲੰਡਨ—  ਰੈਸਲਰ ਸਿਲਵਰ ਕਿੰਗ ਦੀ ਰਿੰਗ 'ਚ ਲੜਾਈ ਦੌਰਾਨ ਮੌਤ ਹੋ ਗਈ। ਜਦੋਂ ਸਿਲਵਰ ਕਿੰਗ ਲੰਡਨ ਦੇ ਰਾਉਂਡ ਹਾਊਸ 'ਚ ਲੁੱਕਾ ਲਿਬਰੇ ਸ਼ੋਅ 'ਚ ਮੁਕਾਬਲਾ ਕਰ ਰਿਹਾ ਸੀ ਤਾਂ ਅਚਾਨਕ ਹੀ ਉਹ ਫਾਈਟ ਕਰਦਾ-ਕਰਦਾ ਹੀ ਡਿੱਗ ਪਿਆ। ਜਿਸ 'ਤੇ ਦਰਸ਼ਕਾਂ ਨੂੰ ਲੱਗਿਆ ਕਿ ਇਹ ਵੀ ਉਸ ਦੀ ਫਾਈਟ ਦਾ ਹੀ ਇੱਕ ਹਿਸਾ ਹੈ ਪਰ ਇਸ ਦੌਰਾਨ ਹੀ ਉਸ ਦੀ ਮੌਤ ਹੋ ਚੁੱਕੀ ਸੀ।
ਰੈਸਲਰ ਸਿਲਵਰ ਕਿੰਗ ਦਾ ਅਸਲ ਨਾਂ ਸ਼ੀਜਰ ਬੈਰੋਨ ਸੀ। ਦੱਸਿਆ ਜਾ ਰਿਹਾ ਹੈ ਕਿ 51 ਸਾਲਾ ਰੈਸਲਰ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਲੁੱਕਾ ਲਿਬਰੇ ਸ਼ੋਅ 'ਚ ਮੌਜ਼ੂਦ ਦਰਸ਼ਕਾਂ ਅਤੇ ਡਬਲਯੂ ਡਬਲਯੂ ਈ ਦੇ ਮੈਂਬਰਾਂ ਨੇ ਵੀ ਸਿਲਵਰ ਕਿੰਗ ਦੀ ਅਚਨਚੇਤ ਮੌਤ 'ਤੇ ਡੂੰਘਾ ਦੁੱਖ ਪਰਗਟ ਕੀਤਾ ਹੈ।


Gurdeep Singh

Content Editor

Related News