ਰਹਿਮਤ ਸ਼ਾਹ ਦਾ ਇਤਿਹਾਸਕ ਸੈਂਕੜਾ, ਅਫਗਾਨਿਸਤਾਨ ਦੀ ਚੰਗੀ ਸ਼ੁਰੂਆਤ
Thursday, Sep 05, 2019 - 11:56 PM (IST)

ਚਟਗਾਂਵ- ਬੱਲੇਬਾਜ਼ ਰਹਿਮਤ ਸ਼ਾਹ ਵੀਰਵਾਰ ਨੂੰ ਟੈਸਟ ਸੈਂਕੜਾ ਲਾਉਣ ਵਾਲਾ ਅਫਗਾਨਿਸਤਾਨ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ, ਜਿਸ ਨਾਲ ਟੀਮ ਨੇ ਬੰਗਲਾਦੇਸ਼ ਵਿਰੁੱਧ ਇਕਲੌਤੇ ਟੈਸਟ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ। ਸ਼ਾਹ ਨੇ 102 ਦੌੜਾਂ ਦੀ ਪਾਰੀ ਖੇਡੀ ਤੇ ਬੰਗਲਾਦੇਸ਼ ਦੇ ਸਪਿਨ ਹਮਲੇ ਦਾ ਡਟ ਕੇ ਸਾਹਮਣਾ ਕਰਦਿਆਂ ਅਸਗਰ ਅਫਗਾਨ ਨਾਲ ਚੌਥੀ ਵਿਕਟ ਲਈ 120 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ, ਜਿਹੜਾ 88 ਦੌੜਾਂ 'ਤੇ ਖੇਡ ਰਿਹਾ ਹੈ। ਸਟੰਪਸ ਦੇ ਸਮੇਂ ਅਫਗਾਨਿਸਤਾਨ ਨੇ 5 ਵਿਕਟਾਂ ਗੁਆ ਕੇ 271 ਦੌੜਾਂ ਬਣਾ ਲਈਆਂ ਸਨ।