ਭਾਰਤੀ ਰਿਕਰਵ ਪੁਰਸ਼ ਟੀਮ ਨੇ 14 ਸਾਲਾਂ ਵਿਚ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ''ਚ ਬਣਾਈ ਜਗ੍ਹਾ
Thursday, Jun 13, 2019 - 06:06 PM (IST)

ਨਵੀਂ ਦਿੱਲੀ : ਭਾਰਤੀ ਰਿਕਰਵ ਪੁਰਸ਼ ਤੀਰਅੰਦਾਜ਼ ਤਰੁਣਦੀਪ ਰਾਏ, ਅਤਾਨੁ ਦਾਸ ਅਤੇ ਪ੍ਰਵੀਣ ਜਾਧਵ ਨੇ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਲਈ ਦੇਸ਼ ਨੂੰ 3 ਓਲੰਪਿਕ ਕੋਟਾ ਸਥਾਨ ਦਿਵਾਉਣ ਤੋਂ ਬਾਅਦ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦਿਆਂ 14 ਸਾਲਾਂ ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਭਾਰਤੀ ਤਿਕੜੀ ਨੇ ਇੱਥੇ ਚਲ ਰਹੀ ਵਰਲਡ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਕੈਨੇਡਾ ਨੂੰ 5-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਂਦਿਆਂ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕੀਤਾ ਸੀ। ਭਾਰਤ ਨੇ ਵੀਰਵਾਰ ਨੂੰ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਅਤੇ ਫਿਰ ਸੈਮੀਫਾਈਨਲ ਵਿਚ ਮੇਜ਼ਬਾਨ ਹਾਲੈਂਡ ਨੂੰ ਸ਼ੂਟਆਊਟ ਵਿਚ 5-4 ਨਾਲ ਹਾਰ ਕੇ ਸੋਨ ਤਮਗੇ ਮੁਕਾਬਲੇ ਵਿਚ ਜਗ੍ਹਾ ਬਣਾ ਲਈ। ਭਾਰਤੀ ਟੀਮ ਇਸ ਤੋਂ ਪਹਿਲਾਂ 2ਦਦ5 ਵਿਚ ਮੈਡ੍ਰਿਡ ਵਿਚ ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਪਹੁੰਚੀ ਸੀ। ਉਸ ਟੀਮ ਦੇ ਮੈਂਬਰਾਂ ਵਿਚ ਤਰੁਣਦੀਪ ਰਾਏ, ਜੈਯੰਤ ਤਾਲੁਕਦਾਰ, ਰਾਬਿਨ ਹੰਸਦਾ ਅਤੇ ਗੌਤਮ ਸਿੰਘ ਸ਼ਾਮਲ ਸੀ ਅਤੇ ਇਸ ਟੀਮ ਨੇ ਚਾਂਦੀ ਤਮਗਾ ਹਾਸਲ ਕੀਤਾ ਸੀ।