ਰੀਅਲ ਮੈਡ੍ਰਿਡ ਨੇ ਜੁਵੇਂਟਸ ਨੂੰ ਹਰਾਇਆ

Wednesday, Apr 04, 2018 - 10:52 AM (IST)

ਰੀਅਲ ਮੈਡ੍ਰਿਡ ਨੇ ਜੁਵੇਂਟਸ ਨੂੰ ਹਰਾਇਆ

ਤੂਰੀਨ (ਬਿਊਰੋ)— ਕ੍ਰਿਸਟੀਆਨੋ ਰੋਨਾਲਡੋ ਚੈਂਪੀਅਨਸ ਲੀਗ ਦੇ ਲਗਾਤਾਰ 10 ਮੈਚਾਂ 'ਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਜਿਨ੍ਹਾਂ ਦੇ ਪ੍ਰਦਰਸ਼ਨ ਦੇ ਦਮ 'ਤੇ ਰੀਅਲ ਮੈਡ੍ਰਿਡ ਨੇ ਕੁਆਰਟਰਫਾਈਨਲ ਦੇ ਪਹਿਲੇ ਪੜਾਅ 'ਚ ਜੁਵੇਂਟਸ ਨੂੰ 3-0 ਨਾਲ ਹਰਾਇਆ।
 

ਰੋਨਾਲਡੋ ਨੇ ਪਹਿਲਾ ਗੋਲ ਤੀਜੇ ਹੀ ਮਿੰਟ 'ਚ ਕੀਤਾ ਅਤੇ ਉਸ ਤੋਂ ਬਾਅਦ ਅੰਤਿਮ ਪਲਾਂ 'ਚ ਦੂਜਾ ਗੋਲ ਦਾਗਿਆ। ਉਨ੍ਹਾਂ ਦੇ ਇਸ ਸੈਸ਼ਨ 'ਚ ਅਜੇ ਤੱਕ 14 ਗੋਲ ਹੋ ਗਏ ਹਨ। ਰੀਅਲ ਦੇ ਲਈ 2018 'ਚ ਸਾਰੇ ਮੁਕਾਬਲਿਆਂ 'ਚ ਰੋਨਾਲਡੋ ਦੇ 23 ਗੋਲ ਹੋ ਗਏ ਹਨ। ਜੁਵੇਂਟਸ ਦੇ ਫਾਰਵਰਡ ਪਾਊਲੋ ਡਾਇਬਾਲਾ ਨੂੰ 66ਵੇਂ ਮਿੰਟ 'ਚ ਮੈਦਾਨ ਛੱਡਣਾ ਪਿਆ ਜਿਸ ਤੋਂ ਬਾਅਦ ਰੀਅਲ ਨੇ ਪੂਰਾ ਦਬਦਬਾ ਬਣਾ ਲਿਆ। ਦੂਜੇ ਪੜਾਅ ਦਾ ਮੈਚ 11 ਅਪ੍ਰੈਲ ਨੂੰ ਮੈਡ੍ਰਿਡ 'ਚ ਖੇਡਿਆ ਜਾਵੇਗਾ।


Related News