ਰੀਅਲ ਮੈਡਰਿਡ ਅਤੇ ਗਿਰੋਨਾ ਦੀ ਅਜੇਤੂ ਮੁਹਿੰਮ ਜਾਰੀ
Thursday, Jan 04, 2024 - 01:57 PM (IST)
ਮੈਡ੍ਰਿਡ, (ਭਾਸ਼ਾ) : ਰੀਅਲ ਮੈਡਰਿਡ ਅਤੇ ਗਿਰੋਨਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਚੋਟੀ ਦੇ ਦੋ ਸਥਾਨਾਂ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਨ੍ਹਾਂ ਦੋਵਾਂ ਟੀਮਾਂ ਨੇ ਬੁੱਧਵਾਰ ਨੂੰ ਆਪਣੇ-ਆਪਣੇ ਮੈਚ ਜਿੱਤ ਲਏ। ਇਸ ਨਾਲ ਉਨ੍ਹਾਂ ਦੇ 19 ਮੈਚਾਂ 'ਚ 48 ਅੰਕ ਹਨ ਜਦਕਿ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਐਟਲੇਟਿਕੋ ਮੈਡ੍ਰਿਡ ਦੇ ਉਸ ਤੋਂ 10 ਅੰਕ ਘੱਟ ਹਨ। ਰੀਅਲ ਮੈਡ੍ਰਿਡ ਗੋਲ ਅੰਤਰ 'ਤੇ ਗਿਰੋਨਾ ਤੋਂ ਅੱਗੇ ਹੈ।
ਇਹ ਵੀ ਪੜ੍ਹੋ : ਵੰਦਨਾ ਕਟਾਰੀਆ ਸੱਟ ਕਾਰਨ ਓਲੰਪਿਕ ਕੁਆਲੀਫਾਇਰ ਤੋਂ ਬਾਹਰ
ਐਂਟੋਨੀਓ ਰੂਡੀਗਰ ਦੇ ਆਖਰੀ ਮਿੰਟ ਦੇ ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਮੈਲੋਰਕਾ ਨੂੰ 1-0 ਨਾਲ ਹਰਾਇਆ। ਵਿਨੀਸੀਅਸ ਜੂਨੀਅਰ ਨੇ ਸੱਟ ਤੋਂ ਉਭਰ ਕੇ ਇਸ ਮੈਚ ਵਿੱਚ ਵਾਪਸੀ ਕੀਤੀ। ਸਪੈਨਿਸ਼ ਫੁੱਟਬਾਲ ਲੀਗ ਦੇ ਇਸ ਸੈਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਗਿਰੋਨਾ ਦੀ ਟੀਮ ਨੇ ਇੰਜਰੀ ਟਾਈਮ 'ਚ ਇਵਾਨ ਮਾਰਟਿਨ ਦੇ ਕੀਤੇ ਗਏ ਗੋਲ ਦੀ ਮਦਦ ਨਾਲ ਐਟਲੇਟਿਕੋ ਮੈਡ੍ਰਿਡ ਨੂੰ 4-3 ਨਾਲ ਹਰਾਇਆ। ਐਟਲੇਟਿਕੋ ਲਈ ਤਿੰਨੋਂ ਗੋਲ ਅਲਵਾਰੋ ਮੋਰਾਟਾ ਨੇ ਕੀਤੇ। ਹੋਰ ਮੈਚਾਂ ਵਿੱਚ, ਸੇਲਟਾ ਵਿਗੋ ਨੇ ਰੀਅਲ ਬੇਟਿਸ ਨੂੰ 2-1 ਨਾਲ ਹਰਾਇਆ ਜਦੋਂ ਕਿ ਗ੍ਰੇਨਾਡਾ ਨੇ ਕੈਡਿਜ਼ ਨੂੰ 2-0 ਨਾਲ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।