ਰਾਸ਼ਟਰ ਮੰਡਲ ਖੇਡਾਂ ’ਚ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ : ਮਨਪ੍ਰੀਤ

07/08/2022 1:55:50 PM

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰ ਮੰਡਲ ਖੇਡਾਂ ਦੇ ਪੁਰਸ਼ ਹਾਕੀ ’ਚ ਆਸਟ੍ਰੇਲੀਆ ਦਾ ਦਬਦਬਾ ਰਿਹਾ ਹੈ ਪਰ ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਹਾਲ ਦੇ ਦਿਨਾਂ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੀਮ ਦਾ ਮਨੋਬਲ ਕਾਫੀ ਵਧਾਇਆ ਹੈ ਅਤੇ ਉਹ ਇਨ੍ਹਾਂ ਖੇਡਾਂ ’ਚ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਮਨਪ੍ਰੀਤ ਨੇ ਕਿਹਾ ਕਿ ਟੀਮ ਨੇ ਪਿਛਲੇ 4-5 ਸਾਲਾਂ ’ਚ ਕਾਫੀ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਕਿਸੇ ਵੀ ਹਾਲਾਤ ’ਚ ਖਿਡਾਰੀ ਖੁਦ ’ਤੇ ਦਬਾਅ ਹਾਵੀ ਨਹੀਂ ਹੋਣ ਦਿੰਦੇ। 

ਇਹ ਵੀ ਪੜ੍ਹੋ : ਮਲੇਸ਼ੀਆ ਮਾਸਟਰਜ਼ : ਸਿੰਧੂ ਤੇ ਪ੍ਰਣਯ ਕੁਆਰਟਰ ਫਾਈਨਲ ’ਚ

ਉਸ ਨੇ ਕਿਹਾ,‘‘ਕੁਝ ਸਾਲ ਪਹਿਲਾਂ ਤਕ ਸਾਡੀ ਟੀਮ ਆਖਰੀ ਦੇ ਕੁਝ ਮਿੰਟਾਂ ’ਚ ਗੋਲ ਖਾ ਜਾਂਦੀ ਸੀ ਪਰ ਹੁਣ ਅਜਿਹਾ ਨਹੀਂ ਹੁੰਦਾ ਹੈ। ਅਸੀਂ ਟਾਪ ਦੀਆਂ ਟੀਮਾਂ ਨੂੰ ਅਖ਼ੀਰਲੇ ਮਿੰਟਾਂ ਤਕ ਟੱਕਰ ਦਿੰਦੇ ਆ ਰਹੇ ਹਾਂ।’’ ਰਾਸ਼ਟਰ ਮੰਡਲ ਖੇਡਾਂ ’ਚ 1998 ’ਚ ਹਾਕੀ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਹਰ ਵਾਰ ਆਸਟ੍ਰੇਲੀਆ ਦੀ ਟੀਮ ਚੈਂਪੀਅਨ ਰਹੀ ਹੈ। ਆਸਟ੍ਰੇਲੀਆ ਨੇ ਦਿੱਲੀ (2010) ਅਤੇ ਗਲਾਸਗੋ (2014) ਰਾਸ਼ਟਰ ਮੰਡਲ ਖੇਡਾਂ ਦੇ ਫਾਈਨਲ ’ਚ ਭਾਰਤ ਨੂੰ ਵੱਡੇ ਅੰਤਰ ਨਾਲ ਹਰਾਇਆ ਸੀ। ਇਨ੍ਹਾਂ ਖੇਡਾਂ ’ਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2 ਚਾਂਦੀ ਦੇ ਤਮਗੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News