ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ ''ਚ ਹੋਇਆ ਸ਼ਾਮਲ

Wednesday, Apr 14, 2021 - 09:48 PM (IST)

ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਦਿੱਗਜ ਖਿਡਾਰੀਆਂ ਦੀ ਸੂਚੀ ''ਚ ਹੋਇਆ ਸ਼ਾਮਲ

ਚੇਨਈ- ਆਈ. ਪੀ. ਐੱਲ. 2021 ਸੈਸ਼ਨ ਦਾ 6ਵਾਂ ਮੈਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਚੇਨਈ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਵਿਰਾਟ ਕੋਹਲੀ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ ਮੌਕਾ ਦਿੱਤਾ। ਚਾਹਲ ਨੇ ਇਸ ਮੈਚ 'ਚ ਆਪਣੇ ਨਾਂ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਚਾਹਲ ਆਰ. ਸੀ. ਬੀ. ਦੇ ਲਈ 100 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਤੇ ਡਿਵਿਲੀਅਰਸ ਹੀ ਆਰ. ਸੀ. ਬੀ. ਦੇ ਲਈ 100 ਜਾਂ ਉਸ ਤੋਂ ਜ਼ਿਆਦਾ ਮੈਚ ਖੇਡੇ ਹਨ। 

PunjabKesari

ਇਹ ਖ਼ਬਰ ਪੜ੍ਹੋ-  ਟੋਕੀਓ ਓਲੰਪਿਕ ਦੀ 100 ਦਿਨ ਦੀ ਉਲਟੀ ਗਿਣਤੀ ਸ਼ੁਰੂ


ਕਪਤਾਨ ਵਿਰਾਟ ਕੋਹਲੀ ਆਰ. ਸੀ. ਬੀ. ਦੇ ਲਈ 100 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਹਨ। ਵਿਰਾਟ ਕੋਹਲੀ ਆਈ. ਪੀ. ਐੱਲ. 'ਚ ਆਰ. ਸੀ. ਬੀ. ਦੇ ਲਈ 194 ਮੈਚ ਖੇਡ ਚੁੱਕੇ ਹਨ। ਉਸ ਤੋਂ ਬਾਅਦ ਸਾਥੀ ਖਿਡਾਰੀ ਏ ਬੀ ਡਿਵਿਲੀਅਰਸ ਦਾ ਨਾਂ ਆਉਂਦਾ ਹੈ। ਡਿਵਿਲੀਅਰਸ ਵੀ ਆਰ. ਸੀ. ਬੀ. ਦੇ ਲਈ 100 ਤੋਂ ਜ਼ਿਆਦਾ ਮੈਚ ਖੇਡ ਚੁੱਕੇ ਹਨ। ਹੁਣ ਇਸ ਸੂਚੀ 'ਚ ਚਾਹਲ ਦਾ ਨਾਂ ਵੀ ਆ ਜਾਂਦਾ ਹੈ।


ਚਾਹਲ ਦੇ ਆਈ. ਪੀ. ਐੱਲ. ਰਿਕਾਰਡ ਦੀ ਗੱਲ ਕਰੀਏ ਤਾਂ ਉਨ੍ਹਾਂ 121 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਚਾਹਲ ਦਾ ਆਈ. ਪੀ. ਐੱਲ. 'ਚ ਸਰਵਸ੍ਰੇਸ਼ਠ ਪ੍ਰਦਰਸ਼ਨ 25 ਦੌੜਾਂ 'ਤੇ 4 ਵਿਕਟਾਂ ਹਨ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News