RCB vs MI : ਮੁੰਬਈ ਵਿਰੁੱਧ ਏ ਬੀ ਨੇ ਖੇਡੀ ਧਮਾਕੇਦਾਰ ਪਾਰੀ, ਬਣਾਇਆ ਇਹ ਰਿਕਾਰਡ

Monday, Sep 28, 2020 - 10:36 PM (IST)

RCB vs MI : ਮੁੰਬਈ ਵਿਰੁੱਧ ਏ ਬੀ ਨੇ ਖੇਡੀ ਧਮਾਕੇਦਾਰ ਪਾਰੀ, ਬਣਾਇਆ ਇਹ ਰਿਕਾਰਡ

ਦੁਬਈ- ਦੇਵਦੱਤ ਪਡੀਕਲ ਅਤੇ ਏ ਬੀ ਡਿਵੀਲੀਅਰਸ ਦੇ ਅਰਧ ਸੈਂਕੜਿਆਂ ਦੀਆਂ ਪਾਰੀਆਂ ਦੇ ਦਮ 'ਤੇ ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 3 ਵਿਕਟਾਂ 'ਤੇ 201 ਦੌੜਾਂ ਬਣਾਈਆਂ, ਦੇਵਦੱਤ ਨੇ 40 ਗੇਂਦਾਂ 'ਚ 54 ਦੌੜਾਂ ਦੀ ਪਾਰੀ ਖੇਡੀ ਤਾਂ ਏ ਬੀ ਨੇ 24 ਗੇਂਦਾਂ 'ਤੇ ਅਜੇਤੂ 55 ਦੌੜਾਂ ਬਣਾ ਕੇ ਆਰ. ਸੀ. ਬੀ. ਨੂੰ 201 ਦੌੜਾਂ 'ਤੇ ਪਹੁੰਚਾਇਆ। ਇਸ ਤੋਂ ਇਲਾਵਾ ਸ਼ਿਵਮ ਦੂਬੇ ਨੇ ਆਖਰ 'ਚ ਕੁਝ ਵਧੀਆ ਸ਼ਾਟ ਖੇਡੇ। ਦੂਬੇ ਨੇ 10 ਗੇਂਦਾਂ 'ਚ 27 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਡਿਵੀਲੀਅਰਸ ਨੇ ਆਪਣੇ ਆਈ. ਪੀ. ਐੱਲ. ਕਰੀਅਰ 'ਚ 4500 ਦੌੜਾਂ ਵੀ ਪੂਰੀਆਂ ਕੀਤੀਆਂ। ਏ ਬੀ ਦੇ ਆਈ. ਪੀ. ਐੱਲ. ਕਰੀਅਰ 'ਚ ਇਹ 35ਵਾਂ ਅਰਧ ਸੈਂਕੜਾ ਹੈ। ਡਿਵੀਲੀਅਰਸ ਨੇ ਆਪਣੀ ਪਾਰੀ 'ਚ 4 ਚੌਕੇ ਅਤੇ 4 ਛੱਕੇ ਲਗਾਏ।


ਡਿਵੀਲੀਅਰਸ ਨੇ ਆਈ. ਪੀ. ਐੱਲ. ਕਰੀਅਰ 'ਚ 4500 ਦੌੜਾਂ ਬਣਾ ਕੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਖਾਸ ਲਿਸਟ 'ਚ ਸ਼ਾਮਲ ਹੋ ਗਏ ਹਨ। ਆਈ. ਪੀ. ਐੱਲ. 'ਚ 4500 ਦੌੜਾਂ ਦੇ ਅੰਕੜੇ ਨੂੰ ਹਾਸਲ ਕਰਨ ਵਾਲੇ ਏ ਬੀ 5ਵੇਂ ਬੱਲੇਬਾਜ਼ ਹਨ। ਡਿਵੀਲੀਅਰਸ ਤੋਂ ਪਹਿਲਾਂ ਅਜਿਹਾ ਕਾਰਨਾਮਾ ਆਈ. ਪੀ. ਐੱਲ. 'ਚ ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਡੇਵਿਡ ਵਾਰਨਰ ਅਤੇ ਸ਼ਿਖਰ ਧਵਨ ਨੇ ਕੀਤਾ ਹੈ। ਵਾਰਨਰ ਤੋਂ ਬਾਅਦ ਅਜਿਹਾ ਕਮਾਲ ਆਈ. ਪੀ. ਐੱਲ. 'ਚ ਕਰਨ ਵਾਲੇ ਏ ਬੀ ਦੂਜੇ ਵਿਦੇਸ਼ੀ ਖਿਡਾਰੀ ਹਨ।


ਏ ਬੀ ਡਿਵੀਲੀਅਰਸ ਦੀ ਧਮਾਕੇਦਾਰ ਬੱਲੇਬਾਜ਼ੀ ਦੇਖ ਕੇ ਸਚਿਨ ਤੇਂਦੁਲਕਰ ਨੇ ਵੀ ਟਵੀਟ ਕੀਤਾ ਹੈ ਅਤੇ ਆਰ. ਸੀ. ਬੀ. ਦੇ ਬੱਲੇਬਾਜ਼ਾਂ ਨੂੰ ਸ਼ਾਨਦਾਰ ਬੱਲੇਬਾਜ਼ੀ ਦੇ ਲਈ ਵਧਾਈ ਦਿੱਤੀ ਹੈ। ਆਪਣੇ ਟਵੀਟ 'ਚ ਤੇਂਦੁਲਕਰ ਨੇ ਨੌਜਵਾਨ ਦੇਵਦੱਤ ਅਤੇ ਦਿੱਗਜ ਫਿੰਚ ਦੀ ਪਾਰੀ ਨੂੰ ਸ਼ਾਨਦਾਰ ਦੱਸਿਆ ਤਾਂ ਉੱਥੇ ਹੀ ਦੂਬੇ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਉਸਨੇ ਪਾਰੀ ਨੂੰ ਸ਼ਾਨਦਾਰ ਤਰੀਕੇ ਨਾਲ ਫਿਨਿਸ਼ ਕੀਤਾ। ਏ ਬੀ ਨੂੰ ਲੈ ਕੇ ਕ੍ਰਿਕਟ ਦੇ ਭਗਵਾਨ ਨੇ ਲਿਖਿਆ ਕਿ ਉਨ੍ਹਾਂ ਨੇ ਬਿਹਤਰੀਨ ਅਤੇ ਸ਼ਾਨਦਾਰ ਸ਼ਾਟਸ ਮੈਦਾਨ 'ਚ ਲਗਾਏ।
 


author

Gurdeep Singh

Content Editor

Related News