ਵਰਲਡ ਕੱਪ ਖੇਡਣ ਨੂੰ ਲੈ ਕੇ ਬੋਲੇ ਅਸ਼ਵਿਨ, ਨੀਲੀ ਜਰਸੀ ''ਚ ਖੇਡਣ ਚਾਹੁੰਦਾ ਹਾਂ ਪਰ...
Thursday, Jun 28, 2018 - 02:23 PM (IST)

ਚੇਨਈ— ਕਲਾਈ ਦੇ ਯੁਵਾ ਸਪਿਨਰਾਂ ਦੇ ਚੰਗੇ ਪ੍ਰਦਰਸ਼ਨ ਦੇ ਕਾਰਨ ਭਾਰਤ ਦੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀ ਜਗ੍ਹਾ ਗਵਾਉਣ ਵਾਲੇ ਅਨੁਭਵੀ ਆਫ ਸਪਿਨਰ ਰਵੀਚੰਦਰ ਅਸ਼ਵਿਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵਾਪਸੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਕਿ ਦੂਜੇ ਉਨ੍ਹਾਂ ਦੀ ਖੇਡ ਸ਼ੈਲੀ ਨੂੰ ਕਿਵੇ ਦੇਖਦੇ ਹਨ, ਅਸ਼ਵਿਨ ਨੇ ਕਿਹਾ ਕਿ, ਮੈਂ ਨੀਲੀ ਜਰਸੀ ਪਹਿਣ ਕੇ ਵਰਲਡ ਕੱਪ ਖੇਡਣਾ ਚਾਹੁੰਦਾ ਹਾਂ, ਪਰ ਇਹ ਤੈਅ ਕਰਨਾ ਮੇਰੇ ਹੱਥ 'ਚ ਨਹੀਂ ਹੈ। ਅਸ਼ਵਿਨ ਨੇ ਨਾਲ-ਨਾਲ ਅਨੁਭਵੀ ਸਪਿਨਰ ਰਵਿੰਦਰ ਜਡੇਜਾ ਨੂੰ ਲੇਗ ਸਪਿਨਰ ਜੋੜੀ ਯੁਜਵਿੰਦਰ ਚਾਹਲ ਅਤੇ ' ਚਾਈਨਾਮੈ' ਕੁਲਦੀਪ ਯਾਦਵ ਦੇ ਹੱਥੋਂ ਟੀਮ 'ਚ ਆਪਣੀ ਜਗ੍ਹਾ ਗਵਾਉਣੀ ਪਈ ਹੈ। ਵਨਡੇ ਟੀਮ 'ਚੋਂ ਹਟਾਏ ਜਾਣ ਦੇ ਬਾਅਦ ਤੋਂ ਅਸ਼ਵਿਨ ਤੋਂ ਲਗਾਤਾਰ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਬਾਰ ਵੀ ਹਮੇਸ਼ਾ ਦੀ ਤਰ੍ਹਾਂ ਸ਼ੱਕੀ ਜਾਵਾਬ ਦਿੱਤਾ।
ਉਨ੍ਹਾਂ ਨੇ ਤਾਮਿਲਨਾਡੂ ਪ੍ਰੀਮੀਅਰ ਲੀਗ ਦੀ ਆਪਣੀ ਟੀਮ ' ਡਿੰਡੀਗੁਲ ਡ੍ਰੈਗਨਸ' ਨੂੰ ਪੇਸ਼ ਕੀਤੇ ਜਾਣ ਦੇ ਦੌਰਾਨ ਸੰਵਾਦਦਾਤਾਵਾਂ ਨੂੰ ਕਿਹਾ,'' ਇਹ ਪੂਰੀ ਤਰ੍ਹਾਂ ਨਾਲ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਦੂਜੇ ਲੋਕ ਮੇਰੇ ਖੇਡ ਨੂੰ ਕਿਵੇ ਦੇਖਦੇ ਹਨ, ਇਸ 'ਤੇ ਨਿਸ਼ਚਿਤ ਰੂਪ ਤੋਂ ਮੇਰਾ ਨਿਯੰਤਰਣ ਨਹੀਂ ਹੈ। ਅਸ਼ਵਿਨ ਨੇ ਕਿਹਾ,' ਕਿਸੇ ਵੀ ਦੂਜੇ ਕ੍ਰਿਕਟ ਖਿਡਾਰੀ ਦੀ ਤਰ੍ਹਾਂ ਮੈਂ ਵੀ ਨੀਲੀ ਜਰਸੀ ਪਹਿਣਨਾ ਅਤੇ ਵਿਸ਼ਵ ਕੱਪ 'ਚ ਭਾਰਤ ਦੀ ਪ੍ਰਤੀਨਿਧਤਾ ਕਰਨਾ ਚਾਹੁੰਦਾ ਹਾਂ , ਇਹ ਸਾਫਤੋੜ 'ਤੇ ਮੇਰੇ ਮਨ 'ਚ ਬਸਿਆ ਹੈ।'
ਉਨ੍ਹਾਂ ਨੇ ਕਿਹਾ,' ਆਪਣੇ ਕਰੀਅਰ ਦੇ ਇਸ ਦੌਰ 'ਚ, ਮੈਂ ਸਰੀਰਿਕ ਅਤੇ ਮਾਨਸਿਕ ਰੂਪ ਨਾਲ ਸਿਰਫ ਆਪਣੇ ਖੇਡ ਦਾ ਅੰਨਦ ਮਾਣਨ 'ਚ ਧਿਆਨ ਦਿੰਦਾ ਹਾਂ, ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਸਕਰਾਤਮਕ ਸੋਚ ਬਣਾਈ ਰੱਖਣਾ ਚਾਹੁੰਗਾ ਤਾਂਕਿ ਇਸਨੂੰ ਦੌਨਾਂ ਹੱਥਾਂ ਨਾਲ ਲਪਕ ਸਕਾਂ। ਦੱਸ ਦਈਏ ਕਿ ਆਇਰਲੈਂਡ ਅਤੇ ਇੰਗਲੈਂਡ ਦੌਰੇ ਦੇ ਲਈ ਟੀ-20 ਅਤੇ ਵਨਡੇ ਟੀਮ ਦਾ ਐਲਾਨ ਹੋ ਚੁੱਕਾ ਹੈ ਅਤੇ ਇਨ੍ਹਾਂ ਦੋਨਾਂ ਟੀਮਾਂ 'ਚ ਰਵੀਚੰਦਰ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਜਗ੍ਹਾ ਨਹੀਂ ਮਿਲੀ ਹੈ, ਉਥੇ ਦੂਜੇ ਪਾਸੇ ਯੁਜਵਿੰਦਰ ਚਾਹਲ ਅਤੇ ' ਚਾਈਨਾਮੈਨ' ਕੁਲਦੀਪ ਯਾਦਵ ਦੀ ਜੋੜੀ ਸਪਿਨ ਵਿਭਾਗ 'ਚ ਬਿਹਤਰੀਨ ਕੰਮ ਕਰ ਰਹੀ ਹੈ।
ਦੱਖਣੀ ਅਫਰੀਕੀ ਦੌਰੇ 'ਤੇ ਵੀ ਵਨਡੇ ਅਤੇ ਟੀ20 ਮੈਚਾਂ ਦੀ ਸੀਰੀਜ਼ 'ਚ ਇਸ ਜੋੜੀ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਰਿਕਾਰਡ ਵਿਕਟ ਆਪਣੇ ਨਾਮ ਕਰਕੇ ਨਵਾਂ ਇਤਿਹਾਸ ਰਚਿਆ ਸੀ। ਇੰਗਲੈਂਡ ਦੌਰੇ ਤੋਂ ਪਹਿਲਾਂ ਆਇਰਲੈਂਡ ਦੇ ਨਾਲ ਪਹਿਲਾਂ ਟੀ20 ਮੈਚ ਖੇਡਿਆ ਜਾ ਚੁੱਕਿਆ ਹੈ। ਇਸ ਮੈਚ 'ਚ ਵੀ ਯੁਜਵਿੰਦਰ ਚਾਹਲ ਅਤੇ ਕੁਲਦੀਪ ਯਾਦਵ ਜਿੱਤ ਦੇ ਹੀਰੋ ਬਣੇ, ਇਸ ਮੈਚ 'ਚ ਖੱਬੇ ਹੱਥ ਦੇ ਗੇਂਦਬਾਜ਼ ਕੁਲਦੀਪ ਯਾਦਵ (21 ਦੌੜਾਂ 'ਤੇ 4 ਵਿਕਟ) ਦੇ ਕਰੀਅਰ ਦੀ ਸਭ ਤੋਂ ਵਧੀਆ ਗੇਂਦਬਾਜ਼ੀ ਅਤੇ ਗੇਲ ਸਪਿਨਰ ਯੁਜਵਿੰਦਰ ਚਾਹਲ (38 ਦੌੜਾਂ 'ਤੇ ਤਿੰਨ ਵਿਕਟ) ਦੀ ਫਿਰਕੀ ਦੇ ਜਾਦੂ ਦੇ ਸਾਹਮਣੇ ਨੌ ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ।