ਅਸ਼ਵਿਨ ਨੇ ਝਟਕੇ 12 ਵਿਕਟ ਪਰ ਉਨ੍ਹਾਂ ਦੀ ਕਾਊਂਟੀ ਟੀਮ ਹਾਰੀ

Wednesday, Jul 17, 2019 - 10:49 AM (IST)

ਅਸ਼ਵਿਨ ਨੇ ਝਟਕੇ 12 ਵਿਕਟ ਪਰ ਉਨ੍ਹਾਂ ਦੀ ਕਾਊਂਟੀ ਟੀਮ ਹਾਰੀ

ਟ੍ਰੇਂਟਬ੍ਰਿਜ— ਕਾਊਂਟੀ 'ਚ ਨਾਟਿੰਘਮਸ਼ਾਇਰ ਵੱਲੋਂ ਖੇਡ ਰਹੇ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਸਰੇ ਦੇ ਖਿਲਾਫ ਡਿਵੀਜ਼ਨ ਇਕ ਦੇ ਮੁਕਾਬਲੇ 'ਚ ਕੁਲ 12 ਵਿਕਟ ਝਟਕੇ ਪਰ ਉਨ੍ਹਾਂ ਦੀ ਟੀਮ ਨਾਟਿੰਘਮਸ਼ਾਇਰ ਨੂੰ 167 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਰੇ ਨੇ ਪਹਿਲੀ ਪਾਰੀ 'ਚ 89.2 ਓਵਰ 'ਚ 240 ਦੌੜਾਂ ਬਣਾਈਆਂ। ਡੀਨ ਐਲਗਰ ਦਾ ਯੋਗਦਾਨ 59 ਦੌੜਾ ਸੀ। ਅਸ਼ਵਿਨ ਨੇ 33.2 ਓਵਰ 'ਚ 69 ਦੌੜਾਂ 'ਤੇ 6 ਵਿਕਟ ਝਟਕੇ। ਨਾਟਿੰਘਸ਼ਾਇਰ ਦੀ ਪਹਿਲੀ ਪਾਰੀ 52.2 ਓਵਰ 'ਚ 116 ਦੌੜਾਂ 'ਤੇ ਸਿਮਟ ਗਈ ਜਿਸ 'ਚ ਅਸ਼ਵਿਨ ਦਾ ਯੋਗਦਾਨ 75 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ 27 ਦੌੜਾਂ ਸੀ। ਸਰੇ ਨੇ ਆਪਣੀ ਦੂਜੀ ਪਾਰੀ 9 ਵਿਕਟਾਂ 'ਤੇ 224 ਦੌੜਾਂ 'ਤੇ ਐਲਾਨੀ। ਜੈਮੀ ਸਮਿਥ ਨੇ 57 ਅਤੇ ਜਾਰਡਨ ਕਲਾਰਕ ਨੇ 54 ਦੌੜਾਂ ਬਣਾਈਆਂ। ਅਸ਼ਵਿਨ ਨੇ ਦੂਜੀ ਪਾਰੀ 'ਚ 31 ਓਵਰ 75 ਦੌੜਾਂ 'ਤੇ 6 ਵਿਕਟ ਝਟਕੇ ਅਤੇ ਮੈਚ 'ਚ 12 ਵਿਕਟ ਪੂਰੇ ਕੀਤੇ। 
PunjabKesari
ਟੀਚੇ ਦਾ ਪਿੱਛਾ ਕਰਦੇ ਹੋਏ ਨਾਟਿੰਘਮਸ਼ਾਇਰ ਦੀ ਟੀਮ 48.3 ਓਵਰ 'ਚ 181 ਦੌੜਾਂ 'ਤੇ ਸਿਮਟ ਗਈ ਅਤੇ ਉਸ ਨੂੰ 167 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਸ਼ਵਿਨ ਨੇ ਦੂਜੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 79 ਗੇਂਦਾਂ 'ਚ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 66 ਦੌੜਾਂ ਬਣਾਈਆਂ। ਉਨ੍ਹਾਂ ਨੇ ਸਟੁਅਰਟ ਬ੍ਰਾਡ ਨਾਲ ਨੌਵੇਂ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ। ਬ੍ਰਾਡ ਦਾ ਯੋਗਦਾਨ 30 ਦੌੜਾਂ ਦਾ ਰਿਹਾ। ਸਰੇ ਦੇ ਆਫ ਸਪਿਨਰ ਅਮਰ ਵਿਰਦੀ ਨੇ ਪਹਿਲੀ ਪਾਰੀ 'ਚ 61 ਦੌੜਾਂ 'ਤੇ ਅੱਠ ਅਤੇ ਦੂਜੀ ਪਾਰੀ 'ਚ 78 ਦੌੜਾਂ 'ਤੇ 6 ਵਿਕਟ ਲੈ ਕੇ ਮੈਚ 'ਚ 14 ਵਿਕਟ ਪੂਰੇ ਕੀਤੇ ਅਤੇ ਸਰੇ ਨੂੰ ਜਿੱਤ ਦਿਵਾਈ।


author

Tarsem Singh

Content Editor

Related News