ਸ਼ਾਸਤਰੀ ਦਾ ਰੋਹਿਤ ਤੇ ਇਸ਼ਾਂਤ 'ਤੇ ਵੱਡਾ ਬਿਆਨ, ਕਿਹਾ- ਮੈਚ ਖੇਡਣਾ ਹੈ ਤਾਂ ਦੋ-ਚਾਰ ਦਿਨਾਂ 'ਚ ਫੜਨ ਫ਼ਲਾਈਟ

11/23/2020 11:50:26 AM

ਸਿਡਨੀ—  ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਬੱਲੇਬਾਜ਼ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਜੇਕਰ ਆਸਟਰੇਲੀਆ ਖ਼ਿਲਾਫ਼ ਟੈਸਟ ਟੀਮ 'ਚ ਜਗ੍ਹਾ ਬਣਾਉਣੀ ਹੈ ਤਾਂ ਉਨ੍ਹਾਂ ਨੂੰ ਹਫ਼ਤੇ ਦੇ ਅੰਦਰ-ਅੰਦਰ ਭਾਰਤ ਤੋਂ ਆਸਟਰੇਲੀਆ ਰਵਾਨਾ ਹੋਣਾ ਪਵੇਗਾ। ਰੋਹਿਤ ਤੇ ਇਸ਼ਾਂਤ ਦੋਵੇਂ ਵਰਤਮਾਨ 'ਚ ਬੈਂਗਲੁਰੂ ਸਥਿਤ ਰਾਸ਼ਟਰੀ ਅਕੈਡਮੀ ਕੇਂਦਰ 'ਚ ਆਪਣਾ ਰਿਹੈਬ ਪੂਰਾ ਕਰ ਰਹੇ ਹਨ।

ਇਹ ਵੀ ਪੜ੍ਹੋ : ਆਸਟਰੇਲੀਆ ਖ਼ਿਲਾਫ਼ ਖੇਡਣ ਤੋਂ ਪਹਿਲਾਂ ਖ਼ੂਬ ਪਸੀਨਾ ਵਹਾ ਰਹੇ ਹਨ ਵਿਰਾਟ ਕੋਹਲੀ, ਵੇਖੋ ਤਸਵੀਰਾਂ
PunjabKesari
ਰੋਹਿਤ ਨੂੰ ਹਾਲ ਹੀ 'ਚ ਖ਼ਤਮ ਹੋਏ ਆਈ. ਪੀ. ਐੱਲ. ਦੇ ਸੈਸ਼ਨ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗੀ ਸੀ ਜਦਕਿ ਇਸ਼ਾਂਤ ਦੀਆਂ ਪਸਲੀਆਂ 'ਚ ਖਿਚਾਅ ਦੀ ਸਮੱਸਿਆ ਸੀ। ਇਸ਼ਾਂਤ ਆਈ. ਪੀ. ਐੱਲ. ਵਿਚਾਲੇ ਵਤਨ ਪਰਤ ਆਏ ਸਨ ਜਦਕਿ ਰੋਹਿਤ ਪੰਜਵਾਂ ਖ਼ਿਤਾਬ ਜਿੱਤਣ ਦੇ ਬਾਅਦ ਵਤਨ ਪਰਤੇ ਸਨ। ਸ਼ਾਸਤਰੀ ਨੇ ਇਕ ਗੱਲਬਾਤ 'ਚ ਕਿਹਾ ਕਿ ਉਹ ਐੱਨ. ਸੀ. ਏ. 'ਚ ਆਪਣਾ ਰਿਹੈਬ ਪੂਰਾ ਕਰ ਰਹੇ ਹਨ। ਐੱਨ. ਸੀ. ਏ. ਹੀ ਸਪੱਸ਼ਟ ਕਰ ਸਕੇਗਾ ਕਿ ਉਨ੍ਹਾਂ ਨੂੰ ਅਜੇ ਹੋਰ ਕਿੰਨੇ ਦਿਨ ਲੱਗਣਗੇ ਪਰ ਜੇਕਰ ਸਮਾਂ ਜ਼ਿਆਦਾ ਲੱਗੇਗਾ ਤਾਂ ਉਨ੍ਹਾਂ ਦਾ ਆਸਟਰੇਲੀਆ 'ਚ ਟੈਸਟ ਸੀਰੀਜ਼ ਖੇਡਣ ਦਾ ਸੁਫ਼ਨਾ ਖਟਾਈ 'ਚ ਪੈ ਸਕਦਾ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਨੇ 'ਮੈਟਰਨਿਟੀ ਲੀਵ' ਲੈਣ ਤੋਂ ਕੀਤਾ ਸਾਫ਼ ਇਨਕਾਰ, ਜਾਣੋ ਵਜ੍ਹਾ
PunjabKesari
ਭਾਰਤ ਅਤੇ ਆਸਟਰੇਲੀਆ ਵਿਚਾਲੇ 17 ਦਸੰਬਰ ਤੋਂ ਬਾਰਡਰ-ਗਾਵਸਕਰ ਟਰਾਫ਼ੀ ਦੀ ਸ਼ੁਰੂਆਤ ਹੋ ਰਹੀ ਹੈ ਪਰ ਇਸ ਤੋਂ ਪਹਿਲਾਂ ਟੀਮ 11 ਦਸੰਬਰ ਤੋਂ ਤਿੰਨ ਦਿਨਾਂ ਦੇ ਇਕ ਮੈਚ 'ਚ ਹਿੱਸਾ ਲਵੇਗੀ। ਕੋਵਿਡ-19 ਦੇ ਮੱਦੇਨਜ਼ਰ ਕੁਆਰਨਟੀਨ ਨਿਯਮਾਂ ਦੇ ਮੁਤਾਬਕ ਖਿਡਾਰੀਆਂ ਨੂੰ ਆਸਟਰੇਲੀਆ ਪਹੁੰਚਣ 'ਤੇ 14 ਦਿਨ ਦਾ ਕੁਆਰਨਟਾਈਨ ਪੂਰਾ ਕਰ ਲੈਣਾ ਹੋਵੇਗਾ ਜਿਸ ਲਈ ਉਨ੍ਹਾਂ ਨੂੰ 26 ਨਵੰਬਰ ਨੂੰ ਆਸਟਰੇਲੀਆ ਪਹੁੰਚ ਜਾਣਾ ਹੋਵੇਗਾ।
PunjabKesari
ਸ਼ਾਸਤਰੀ ਨੇ ਰੋਹਿਤ ਦੇ ਸੀਮਿਤ ਓਵਰਾਂ ਦੀ ਸੀਰੀਜ਼ 'ਚ ਹਿੱਸਾ ਨਹੀਂ ਲੈਣ 'ਤੇ ਕਿਹਾ ਕਿ ਉਹ ਕਦੇ ਵੀ ਸੀਮਿਤ ਓਵਰਾਂ ਦੀ ਸੀਰੀਜ਼ ਨਹੀਂ ਖੇਡਣ ਵਾਲੇ ਸਨ। ਉਹ ਸਿਰਫ਼ ਇਹ ਦੇਖਣਾ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਕਿੰਨੇ ਦਿਨਾਂ ਤਕ ਆਰਾਮ ਦੀ ਜ਼ਰੂਰਤ ਹੈ, ਕਿਉਂਕਿ ਤੁਸੀਂ ਜ਼ਿਆਦਾ ਦੇਰ ਤਕ ਆਰਾਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਟੈਸਟ ਮੈਚ 'ਚ ਖੇਡਣਾ ਹੈ ਤਾਂ ਤਿੰਨ-ਚਾਰ ਦਿਨਾਂ ਦੇ ਅੰਦਰ ਫ਼ਲਾਈਟ ਫੜਨੀ ਹੋਵੇਗੀ ਨਹੀਂ ਤਾਂ ਚੀਜ਼ਾਂ ਮੁਸ਼ਕਲ ਹੋ ਜਾਣਗੀਆਂ।


Tarsem Singh

Content Editor

Related News