ਰਥਿਕਾ ਐੱਨ. ਐੱਸ. ਡਬਲਯੂ. ਓਪਨ ਸਕੁਐਸ਼ ’ਚ ਹਾਰੀ
Monday, Nov 10, 2025 - 01:02 PM (IST)
ਸਿਡਨੀ– ਭਾਰਤ ਦੀ ਰਥਿਕਾ ਸੁਥਾਂਥੀਰਾ ਸੀਲਨ ਐਤਵਾਰ ਨੂੰ ਐੱਨ. ਐੱਸ. ਡਬਲਯੂ. ਓਪਨ ਸਕੁਐਸ਼ ਟੂਰਨਾਮੈਂਟ ਦੇ 5 ਸੈਟਾਂ ਤੱਕ ਚੱਲੇ ਸਖਤ ਮੁਕਾਬਲੇ ਵਿਚ ਕੈਨੇਡਾ ਦੀ ਚੋਟੀ ਦਰਜਾ ਪ੍ਰਾਪਤ ਇਮਾਨ ਸ਼ਾਹੀਨ ਹੱਥੋਂ ਹਾਰ ਗਈ।
ਦੂਜਾ ਦਰਜਾ ਪ੍ਰਾਪਤ ਤੇ ਦੁਨੀਆ ਦੀ 180ਵੇਂ ਨੰਬਰ ਦੀ ਖਿਡਾਰਨ 24 ਸਾਲਾ ਰਥਿਕਾ ਨੇ ਆਪਣੇ ਚੌਥੇ ਪੀ. ਐੱਸ. ਏ. ਫਾਈਨਲ ਵਿਚ ਤੀਜਾ ਤੇ ਚੌਥਾ ਸੈੱਟ ਜਿੱਤ ਕੇ ਚੈਲੰਜਰ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਨੂੰ ਬੇਹੱਦ ਰੋਮਾਂਚਕ ਬਣਾ ਦਿੱਤਾ। ਹਾਲਾਂਕਿ ਕੈਨੇਡਾ ਦੀ ਖਿਡਾਰਨ ਨੇ ਫੈਸਲਾਕੁੰਨ ਸੈੱਟ ਵਿਚ ਵਾਪਸੀ ਕਰਦੇ ਹੋਏ 61 ਮਿੰਟ ਤੱਕ ਚੱਲੇ ਮੁਕਾਬਲੇ ਵਿਚ 11-8, 11-3, 4-11, 10-12, 12-10 ਨਾਲ ਜਿੱਤ ਹਾਸਲ ਕੀਤੀ।
