ਰਾਸ਼ਿਦ ਖਾਨ ਦੀ ਜ਼ਿੰਬਾਬਵੇ ਸੀਰੀਜ਼ ਲਈ ਅਫਗਾਨਿਸਤਾਨ ਟੀਮ ’ਚ ਵਾਪਸੀ
Tuesday, Dec 17, 2024 - 04:08 PM (IST)
ਕਾਬੁਲ– ਅਫਗਾਨਿਸਤਾਨ ਦੇ ਧਾਕੜ ਸਪਿਨਰ ਰਾਸ਼ਿਦ ਖਾਨ ਦੀ ਜ਼ਿੰਬਾਬਵੇ ਵਿਰੁੱਧ ਹੋਣ ਵਾਲੀ ਆਗਾਮੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਟੀਮ ਵਿਚ ਵਾਪਸੀ ਹੋਈ ਹੈ।
ਸੱਟ ਕਾਰਨ 3 ਸਾਲ ਤੋਂ ਵੱਧ ਸਮੇਂ ਬਾਅਦ ਟੈਸਟ ਟੀਮ ਵਿਚ ਰਾਸ਼ਿਦ ਦੀ ਵਾਪਸੀ ਹੋਈ ਜਦਕਿ ਆਲਰਾਊਂਡਰ ਇਸਮਤ ਆਲਮ, ਖੱਬੇ ਹੱਥ ਦੇ ਸਪਿਨਰ ਜ਼ਹੀਰ ਸ਼ਾਹਜਾਦ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਸ਼ੀਰ ਅਹਿਮਦ ਅਫਗਾਨ ਸਮੇਤ ਸੱਤ ਅਨਕੈਪਡ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ।
ਜ਼ਿੰਬਾਬਵੇ ਵਿਰੁੱਧ 26 ਤੇ 6 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੋਵੇਂ ਟੈਸਟ ਮੈਚਾਂ ਲਈ ਅਫਗਾਨੀ ਟੀਮ : ਹਸ਼ਮਤਉੱਲ੍ਹਾ ਸ਼ਾਹਿਦੀ (ਕਪਤਾਨ), ਰਹਿਮਤ ਸ਼ਾਹ (ਉਪ ਕਪਤਾਨ), ਇਕਰਾਮ ਅਲੀਖਾਇਲ (ਵਿਕਟਕੀਪਰ), ਅਫਸਰਜਜ਼ਾਈ (ਵਿਕਟਕੀਪਰ), ਰਿਆਜ਼ ਹਸਨ, ਸੇਦਿਕਉੱਲ੍ਹਾ ਅਟਲ, ਅਬਦੁੱਲ ਮਲਿਕ, ਬਹਿਰ ਸ਼ਾਹ, ਇਸਮਤ ਆਲਮ, ਅਜ਼ਮਤੱਲ੍ਹਾ ਉਮਰਜ਼ਾਈ, ਜ਼ਹੀਰ ਖਾਨ, ਜਿਆ ਉਰ ਰਹਿਮਾਨ, ਜ਼ਹੀਰ ਸ਼ਹਿਜਾਦ, ਰਾਸ਼ਿਦ ਖਾਨ, ਯਾਮੀਨ ਅਹਿਦਜਈ, ਬਸ਼ੀਰ ਅਹਿਮਦ, ਨਾਵੇਦ ਜਾਦਰਾਨ ਤੇ ਫਰੀਦ ਅਹਿਮਦ।