ਰਾਸ਼ਿਦ ਤਿੰਨੇ ਫਾਰਮੈੱਟਾਂ ''ਚ ਅਫਗਾਨਿਸਤਾਨ ਦਾ ਕਪਤਾਨ ਨਿਯੁਕਤ

Saturday, Jul 13, 2019 - 12:47 AM (IST)

ਰਾਸ਼ਿਦ ਤਿੰਨੇ ਫਾਰਮੈੱਟਾਂ ''ਚ ਅਫਗਾਨਿਸਤਾਨ ਦਾ ਕਪਤਾਨ ਨਿਯੁਕਤ

ਕਾਬੁਲ- ਅਫਗਾਨਿਸਤਾਨ ਨੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਆਪਣੇ ਸਾਰੇ 9 ਮੈਚ ਹਾਰ ਜਾਣ ਤੋਂ ਬਾਅਦ ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਕਪਤਾਨੀ ਵਿਚ ਬਦਲਾਅ ਕਰਦੇ ਹੋਏ ਨੌਜਵਾਨ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ ਖੇਡ ਦੇ ਤਿੰਨੇ ਫਾਰਮੈੱਟਾਂ ਵਿਚ ਟੀਮ ਦਾ ਕਪਤਾਨ ਨਿਯੁਕਤ ਕਰ ਦਿੱਤਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਕਪਤਾਨੀ ਤੋਂ ਹਟਾਏ ਗਏ ਅਸਗਰ ਅਫਗਾਨ ਨੂੰ ਉਪ ਕਪਤਾਨ ਬਣਾਇਆ ਗਿਆ ਹੈ। 

PunjabKesari
ਏ. ਸੀ. ਬੀ. ਨੇ ਵਿਸ਼ਵ ਕੱਪ ਤੋਂ ਪਹਿਲਾਂ ਅਫਗਾਨ ਨੂੰ ਸਾਰੇ ਸਵਰੂਪਾਂ ਵਿਚ ਕਪਤਾਨ ਅਹੁਦੇ ਤੋਂ ਹਟਾ ਦਿੱਤਾ ਸੀ ਤੇ ਉਸਦੀ ਜਗ੍ਹਾ ਗੁਲਬਦਿਨ ਨਾਇਬ ਨੂੰ ਵਨ ਡੇ, ਰਾਸ਼ਿਦ  ਨੂੰ ਟੀ-20 ਤੇ ਰਹਿਮਤ ਸ਼ਾਹ ਨੂੰ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਪਰ ਵਿਸ਼ਵ ਕੱਪ ਤੋਂ ਬਾਅਦ ਏ. ਸੀ. ਬੀ. ਨੇ ਤਿੰਨੇ ਟੀਮਾਂ ਦੀ ਕਮਾਨ ਰਾਸ਼ਿਦ ਨੂੰ ਸੌਂਪ ਦਿੱਤੀ ਹੈ। ਅਫਗਾਨਿਸਤਾਨ ਦਾ ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਸੀ ਤੇ ਉਸਨੇ ਆਪਣੇ ਸਾਰੇ 9 ਮੈਚ ਹਾਰੇ ਸਨ।


author

Gurdeep Singh

Content Editor

Related News