ਬੰਗਲਾਦੇਸ਼ ਦੌਰੇ ''ਤੇ ਅਫਗਾਨਿਸਤਾਨ ਦੀ ਕਮਾਨ ਰਾਸ਼ਿਦ ਨੂੰ

Tuesday, Aug 20, 2019 - 08:52 PM (IST)

ਬੰਗਲਾਦੇਸ਼ ਦੌਰੇ ''ਤੇ ਅਫਗਾਨਿਸਤਾਨ ਦੀ ਕਮਾਨ ਰਾਸ਼ਿਦ ਨੂੰ

ਕਾਬੁਲ— ਸਟਾਰ ਸਪਿਨਰ ਰਾਸ਼ਿਦ ਖਾਨ ਬੰਗਲਾਦੇਸ਼ ਵਿਰੁੱਧ ਇਕਲੌਤੇ ਟੈਸਟ ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਦੀ ਅਗਵਾਈ ਕਰੇਗਾ। ਇਸ ਤੋਂ ਇਲਾਵਾ ਬੰਗਲਾਦੇਸ਼ ਤੇ ਜ਼ਿੰਬਾਬਵੇ ਦੀ ਮੌਜੂਦਗੀ ਵਾਲੀ ਤਿਕੋਣੀ ਵਨ ਡੇ ਲੜੀ ਲਈ ਵੀ ਅਫਗਾਨਿਸਤਾਨ ਦੀ ਕਮਾਨ ਰਾਸ਼ਿਦ ਨੂੰ ਸੌਂਪੀ ਗਈ ਹੈ। ਦੇਸ਼ ਦੇ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਪਿਛਲੇ ਮਹੀਨੇ ਵਿਸ਼ਵ ਕੱਪ 'ਚ ਅਫਗਾਨਿਸਤਾਨ ਦੀ ਟੀਮ ਇਕ ਵੀ ਮੈਚ ਨਾ ਜਿੱਤਣ 'ਚ ਅਸਲਫ ਰਹੀ ਤੇ ਹੁਣ ਰਾਸ਼ਿਦ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਵਿਸ਼ਵ ਕੱਪ 'ਚ ਟੀਮ ਦੀ ਕਮਾਨ ਗੁਲਬਦਿਨ ਦੇ ਹੱਥਾਂ 'ਚ ਸੀ। ਮੁੱਖ ਚੋਣਕਰਤਾ ਐਂਡੀ ਮੋਲਸ ਨੇ ਚੋਣ ਕਮੇਟੀ ਦੇ ਮੈਂਬਰ ਮੁਜਾਹਿਦ ਜਾਦਰਾਨ ਦੀ ਮੌਜੂਦਗੀ 'ਚ ਇੱਥੇ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਹੈੱਡਕੁਆਰਟਰ 'ਚ ਦੋਵਾਂ ਟੀਮਾਂ ਦਾ ਐਲਾਨ ਕੀਤਾ।


author

Gurdeep Singh

Content Editor

Related News