ਸੌਰਵ ਗਾਂਗੁਲੀ ’ਤੇ ਬਣੇਗੀ ਬਾਇਓਪਿਕ, ਰਣਬੀਰ ਕਪੂਰ ਨਿਭਾਉਣਗੇ ਮੁੱਖ ਭੂਮਿਕਾ!
Tuesday, Jul 13, 2021 - 04:58 PM (IST)
ਮੁੰਬਈ (ਬਿਊਰੋ)– ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ, ਮਹਿੰਦਰ ਸਿੰਘ ਧੋਨੀ ਤੇ ਮੁਹੰਮਦ ਅਜ਼ਰੂਦੀਨ ਤੋਂ ਬਾਅਦ ਸੌਰਵ ਗਾਂਗੁਲੀ ਦੀ ਜੀਵਨੀ ’ਤੇ ਬਾਇਓਪਿਕ ਬਣਨ ਦੀ ਖ਼ਬਰ ਆ ਰਹੀ ਹੈ। ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਸਾਬਕਾ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਦੇ ਬੋਰਡ ਆਫ ਕੰਟਰੋਲ ਦੇ ਪ੍ਰਧਾਨ ਸੌਰਵ ਨੇ ਇਸ ਪ੍ਰਾਜੈਕਟ ਲਈ ਹਾਮੀ ਵੀ ਭਰ ਦਿੱਤੀ ਹੈ।
ਰਿਪੋਰਟ ਦੀ ਮੰਨੀਏ ਤਾਂ ਇਹ ਵੱਡੇ ਬਜਟ ਦੀ ਫ਼ਿਲਮ ਹੋ ਸਕਦੀ ਹੈ। 200 ਤੋਂ 250 ਕਰੋੜ ਰੁਪਏ ਦੇ ਬਜਟ ’ਚ ਇਹ ਫ਼ਿਲਮ ਬਣੇਗੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਸੌਰਵ ਗਾਂਗੁਲੀ ਦੀ ਭੂਮਿਕਾ ’ਚ ਰਣਬੀਰ ਕਪੂਰ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਅੱਤ ਦੀ ਗਰੀਬੀ ’ਚ ਬਚਪਨ ਕੱਟਣ ਵਾਲਾ ਟੋਨੀ ਕੱਕੜ ਅੱਜ ਇਕ ਮਹੀਨੇ ’ਚ ਕਮਾਉਂਦੈ ਇੰਨੇ ਕਰੋੜ
ਇਕ ਇੰਟਰਵਿਊ ਦੌਰਾਨ ਸੌਰਵ ਗਾਂਗੁਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਜੀਵਨ ’ਤੇ ਬਾਇਓਪਿਕ ਬਣ ਰਹੀ ਹੈ। ਸੌਰਵ ਨੇ ਕਿਹਾ, ‘ਹਾਂ ਮੈਂ ਬਾਇਓਪਿਕ ਬਣਾਉਣ ਲਈ ਹਾਮੀ ਭਰ ਦਿੱਤੀ ਹੈ। ਇਹ ਹਿੰਦੀ ’ਚ ਹੋਵੇਗੀ ਪਰ ਮੇਰੇ ਲਈ ਅਜੇ ਡਾਇਰੈਕਟਰ ਦੇ ਨਾਂ ਦਾ ਐਲਾਨ ਕਰਨਾ ਠੀਕ ਨਹੀਂ। ਸਾਰੀਆਂ ਚੀਜ਼ਾਂ ਜਦੋਂ ਫਾਈਨਲ ਹੋ ਜਾਣਗੀਆਂ ਤਾਂ ਅਸੀਂ ਇਸ ਬਾਰੇ ਪ੍ਰਸ਼ੰਸਕਾਂ ਨੂੰ ਹੋਰ ਜਾਣਕਾਰੀ ਦੇਵਾਂਗੇ।’
ਰਿਪੋਰਟ ਦੀ ਮੰਨੀਏ ਤਾਂ ਫ਼ਿਲਮ ਦੀ ਸਕ੍ਰਿਪਟ ਲਿਖੀ ਜਾ ਚੁੱਕੀ ਹੈ। ਪ੍ਰੋਡਕਸ਼ਨ ਹਾਊਸ ਵੀ ਸੌਰਵ ਨਾਲ ਕਈ ਵਾਰ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਹੈ ਕਿ ਪ੍ਰੋਡਕਸ਼ਨ ਹਾਊਸ ਨੇ ਮੁੱਖ ਭੂਮਿਕਾ ਲਈ ਅਦਾਕਾਰ ਦਾ ਨਾਂ ਵੀ ਤੈਅ ਕਰ ਲਿਆ ਹੈ। ਰਿਪੋਰਟ ਦੀ ਮੰਨੀਏ ਤਾਂ ਰਣਬੀਰ ਕਪੂਰ ਦਾ ਨਾਂ ਇਸ ’ਚ ਸਭ ਤੋਂ ਉੱਪਰ ਹੈ ਪਰ ਦੋ ਹੋਰ ਕਲਾਕਾਰਾਂ ਨੂੰ ਇਸ ਰੋਲ ਲਈ ਸੋਚਿਆ ਜਾ ਰਿਹਾ ਹੈ। ਹਾਲਾਂਕਿ ਅਜੇ ਤਕ ਕੁਝ ਵੀ ਫਾਈਨਲ ਨਹੀਂ ਹੋਇਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।