ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਭਾਰਤੀਆਂ ਲਈ ਓਲੰਪਿਕ ਕੁਆਲੀਫਾਇਰ ''ਚ ਸਿੱਧੇ ਪ੍ਰਵੇਸ਼ ਦਾ ਮੌਕਾ
Thursday, Jul 25, 2019 - 05:19 PM (IST)

ਨਵੀਂ ਦਿੱਲੀ— ਰੂਸ 'ਚ ਆਗਾਮੀ ਵਿਸ਼ਵ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੇ ਭਾਰਤੀ ਮੁੱਕੇਬਾਜ਼ਾਂ ਨੂੰ ਅਗਲੇ ਸਾਲ ਓਲੰਪਿਕ ਕੁਆਲੀਫਾਇਰ ਦੇ ਲਈ ਰਾਸ਼ਟਰੀ ਟੀਮ 'ਚ ਸਿੱਧੇ ਪ੍ਰਵੇਸ਼ ਮਿਲੇਗਾ। ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਯਾਗੋ ਨੇ ਇਹ ਜਾਣਕਾਰੀ ਦਿੱਤੀ। ਰੂਸ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਨੂੰ ਓਲੰਪਿਕ ਕੁਆਲੀਫਾਇਰ ਦਰਜਾ ਹਾਸਲ ਨਹੀਂ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ ਕੌਮਾਂਤਰੀ ਮੁੱਕੇਬਾਜ਼ੀ ਸੰਘ ਨੂੰ 2020 ਓਲੰਪਿਕ ਲਈ ਕੁਆਲੀਫਾਇਰ ਆਯੋਜਿਤ ਕਰਨ ਤੋਂ ਰੋਕ ਦਿੱਤਾ ਹੈ। ਏ.ਆਈ.ਬੀ.ਏ. 'ਚ ਪ੍ਰਸ਼ਾਸਨਿਕ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੇ ਕਰਾਨ ਇਹ ਫੈਸਲਾ ਲਿਆ ਗਿਆ। ਆਈ.ਓ.ਏ. ਨੇ ਕੁਆਲੀਫਾਇਰਸ ਵੀ ਆਪਣੇ ਹੱਥ 'ਚ ਲੈ ਲਿਆ ਹੈ। ਇਹ ਪ੍ਰਕਿਰਿਆ ਜਨਵਰੀ 'ਚ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ ਜਨਵਰੀ 'ਚ ਸ਼ੁਰੂ ਹੋਵੇਗੀ ਜਦੋਂ ਏਸ਼ੀਆ ਓਸ਼ੀਆਨਾ ਖੇਤਰ ਦੇ ਕੁਆਲੀਫਾਇਰ ਖੇਡੇ ਜਾਣਗੇ।