ਰਾਮਕੁਮਾਰ ਖੇਡੇਗਾ ਡੇਵਿਸ ਕੱਪ ਦਾ ਪਹਿਲਾ ਸਿੰਗਲਜ਼ ਮੁਕਾਬਲਾ

Thursday, Sep 13, 2018 - 06:53 PM (IST)

ਨਵੀਂ ਦਿੱਲੀ : ਭਾਰਤ ਦੇ ਰਾਮਕੁਮਾਰ ਰਾਮਨਾਥਨ ਸਰਬੀਆ ਖਿਲਾਫ ਕ੍ਰਾਲਜੇਵੋ 'ਚ ਸ਼ੁੱਕਰਵਾਰ ਨੂੰ ਹੋਣ ਵਾਲੇ ਡੇਵਿਸ ਕੱਪ ਦੇ ਪਲੇਆਫ ਮੁਕਾਬਲੇ ਵਿਚ ਭਾਰਤੀ ਚੁਣੌਤੀ ਦੀ ਸ਼ੁਰੂਆਤ ਕਰੇਗਾ। ਭਾਰਤ ਅਤੇ ਸਰਬੀਆ ਵਿਚਾਲੇ ਕਲੇ ਕੋਰਟ ਵਿਚ ਹੋਣ ਵਾਲੇ ਇਸ ਪਲੇਆਫ ਮੁਕਾਬਲੇ ਦਾ ਡਰਾਅ ਵੀਰਵਾਰ ਨੂੰ ਕੱਢਿਆ ਗਿਆ। ਪਹਿਲੇ ਸਿੰਗਲਜ਼ ਮੈਚ ਵਿਚ ਰਾਮਕੁਮਾਰ ਲਾਸਲੋ ਜੇਰੇ ਨਾਲ ਹੋਵੇਗਾ। ਉਸੇ ਦਿਨ ਦੁਜੇ ਸਿੰਗਲਜ਼ ਮੈਚ ਵਿਚ ਪ੍ਰਜਨੇਸ਼ ਗੁਣੇਸ਼ਵਰਨ ਸਾਹਮਣੇ ਦੁਸਾਨ ਲਾਜੋਵਿਚ ਦੀ ਚੁਣੌਤੀ ਹੋਵੇਗੀ। ਡਬਲਜ਼ ਮੈਚ ਵਿਚ ਰੋਹਨ ਬੋਪੰਨਾ ਅਤੇ ਐੱਨ. ਸ਼੍ਰੀਰਾਮ ਬਾਲਾਜੀ ਦੀ ਜੋੜੀ ਦੇ ਸਾਹਮਣੇ ਨਿਕੋਲ ਮਿਲੋਜੈਵਿਕ ਅਤੇ ਡੇਨਿਲੋ ਪੇਤਰੋਵਿਚ ਦੀ ਚੁਣੌਤੀ ਰਹੇਗੀ। ਪਹਿਲੇ ਉਲਟ ਸਿੰਗਲਜ਼ ਵਿਚ ਰਾਮਕੁਮਾਰ ਦਾ ਸਾਹਮਣਾ ਲਾਜੋਵਿਚ ਨਾਲ ਅਤੇ ਗੁਣੇਸ਼ਵਰਨ ਦਾ ਮੁਕਾਬਲਾ ਜੇਰੇ ਨਾਲ ਹੋਵੇਗਾ। ਵਿਸ਼ਵ ਸਿੰਗਲਜ਼ ਰੈਂਕਿੰਗ ਵਿਚ ਰਾਮਕੁਮਾਰ 135ਵਾਂ ਅਤੇ ਗੁਣੇਸ਼ਵਰਨ 162ਵੇਂ ਨੰਬਰ ਦਾ ਖਿਡਾਰੀ ਹੈ ਜਦਕਿ ਲਾਜੋਵਿਚ 56ਵੇਂ ਅਤੇ ਜੇਰੇ 86ਵੇਂ ਨੰਬਰ 'ਤੇ ਹੈ। ਡਬਲਜ਼ ਰੈਕਿੰਗ ਵਿਚ ਬੋਪੰਨਾ 30ਵੇਂ ਅਤੇ ਬਾਲਾਜੀ 110ਵੇਂ ਨੰਬਰ 'ਤੇ ਹੈ। ਮਿਲੋਜੇਵਿਚ ਦੀ ਡਬਲਜ਼ ਰੈਂਕਿੰਗ 345 ਅਤੇ ਪੇਤਰੋਵਿਚ ਦੀ 228 ਹੈ। ਭਾਰਤੀ ਟੀਮ ਦੇ ਗੈਰ ਦਰਜਾ ਪ੍ਰਾਪਤ ਖਿਡਾਰੀ ਕਪਤਾਨ ਮਹੇਸ਼ ਭੂਪਤੀ ਅਤੇ ਸਰਬੀਆ ਦੇ ਨੇਨਾਦ ਜਿਮੋਨਜਿਚ ਹੈ।


Related News