ਰਾਲਕੋ ਬਣਿਆ ਸਨਰਾਇਜ਼ਰਸ ਹੈਦਰਾਬਾਦ ਦਾ ਮੁੱਖ ਪ੍ਰਾਯੋਜਕ
Saturday, Oct 03, 2020 - 05:15 PM (IST)
ਨਵੀਂ ਦਿੱਲੀ (ਵਾਰਤਾ) : ਦੇਸ਼ ਦੀ ਪ੍ਰਮੁੱਖ ਟਾਇਰ ਨਿਰਮਾਤਾ 'ਰਾਲਕੋ ਟਾਇਰਸ' ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਖੇਡੇ ਜਾ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 13ਵੇਂ ਸੀਜ਼ਨ ਵਿਚ ਸਨਰਾਇਜ਼ਰਸ ਹੈਦਰਾਬਾਦ ਟੀਮ ਦਾ ਮੁੱਖ ਪ੍ਰਾਯੋਜਕ ਬਣ ਗਿਆ ਹੈ।
IPL 2020 : ਰਾਜਸਥਾਨ ਰਾਇਲਜ਼ ਲਈ ਖ਼ੁਸ਼ਖ਼ਬਰੀ, ਜਲਦ ਟੀਮ ਨਾਲ ਜੁੜਨਗੇ ਬੇਨ ਸਟੋਕਸ
ਰਾਲਕੋ ਟਾਇਰਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਸਨਰਾਇਜ਼ਰਸ ਹੈਦਰਾਬਾਦ ਟੀਮ ਦਾ ਮੁੱਖ ਪ੍ਰਾਯੋਜਕ ਬਣ ਗਿਆ ਹੈ। ਇਹ ਪਹਿਲਾ ਮੌਕਾ ਹੋਵੇਗਾ ਜਦੋਂ 40 ਸਾਲ ਪੁਰਾਣਾ ਟਾਇਰ ਉਤਪਾਦਕ ਇਕ ਖੇਡ ਪ੍ਰਾਯੋਜਕ ਦੇ ਰੂਪ ਵਿਚ ਮੈਦਾਨ ਵਿੱਚ ਉਤਰੇਗਾ। ਹੁਣ ਸਨਰਾਇਜ਼ਰਸ ਹੈਦਰਾਬਾਦ ਦੇ ਸਾਰੇ ਖਿਡਾਰੀ ਅਤੇ ਸਾਥੀ ਸਟਾਫ ਦੀ ਜਰਸੀ 'ਤੇ ਉਨ੍ਹਾਂ ਦੇ ਮੁੱਖ ਪ੍ਰਾਯੋਜਕ ਰਾਲਕੋ ਬਰੈਂਡ ਦਾ ਲੋਗੋ ਲੱਗਾ ਹੋਵੇਗਾ।
ਇਹ ਵੀ ਪੜ੍ਹੋ: ਕਮਾਲ ਖ਼ਾਨ ਨੇ ਧੋਨੀ ਦੀ ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ, ਕਿਹਾ-ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ
ਕੰਪਨੀ ਨੇ ਜਾਰੀ ਬਿਆਨ ਵਿਚ ਕਿਹਾ, 'ਰਾਲਕੋ, ਜੋ ਉੱਨਤੀ ਦੇ ਨਵੇਂ-ਨਵੇਂ ਪਹਿਲੂਆਂ ਦੀ ਖੋਜ ਵਿਚ ਲੱਗਾ ਰਹਿੰਦਾ ਹੈ, ਨੂੰ ਖੁਸ਼ੀ ਹੈ ਕਿ ਉਹ ਸਨਰਾਇਜ਼ਰਸ ਹੈਦਰਾਬਾਦ ਦਾ ਮੁੱਖ ਪ੍ਰਾਯੋਜਕ ਬਣਿਆ ਹੈ। ਆਈ.ਪੀ.ਐਲ. 2020 ਦਾ ਪ੍ਰਬੰਧ ਬਹੁਤ ਹੀ ਗ਼ੈਰ-ਮਾਮੂਲੀ ਹਾਲਾਤਾਂ ਵਿਚ ਕੀਤਾ ਜਾ ਰਿਹਾ ਹੈ। ਇਸ ਸੰਕਟ ਦੇ ਸਮੇਂ ਵਿਚ ਕ੍ਰਿਕਟ ਦਾ ਖੇਡ ਪੂਰੇ ਦੇਸ਼ ਨੂੰ ਫਿਰ ਇਕੱਠੇ ਲੈ ਆਵੇਗਾ। ਜਨਤਾ ਵਿਚ ਆਪਣੇ ਉੱਤਮ ਉਤਪਾਦਾਂ ਦੀ ਜਾਣਕਾਰੀ ਵਧਾਉਣ ਲਈ ਰਾਲਕੋ ਇਸ ਰੰਗ ਮੰਚ ਦੀ ਇਕ ਪ੍ਰਚਾਰ ਉਪਕਰਨ ਦੇ ਰੂਪ ਵਿਚ ਵਰਤੋਂ ਕਰ ਰਿਹਾ ਹੈ।'
ਜ਼ਿਕਰਯੋਗ ਹੈ ਕਿ ਹੈਦਰਾਬਾਦ ਨੇ ਸ਼ੁੱਕਰਵਾਰ ਨੂੰ ਪਿਛਲੇ ਉਪ ਜੇਤੂ ਚੇਨਈ ਸੁਪਰ ਕਿੰਗਜ਼ ਤੋਂ ਆਈ.ਪੀ.ਐਲ. ਮੁਕਾਬਲਾ 7 ਦੌੜਾਂ ਨਾਲ ਜਿੱਤ ਲਿਆ ਸੀ ਅਤੇ ਟੂਰਨਾਮਂਟ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ ਸੀ।