ਰਕਸ਼ਿਤਾ ਪੈਰਾਲੰਪਿਕ ਮਹਿਲਾਵਾਂ ਦੀ 1500 ਮੀਟਰ T11 ਦੌੜ ''ਚੋਂ ਹੋਈ ਬਾਹਰ
Sunday, Sep 01, 2024 - 03:59 PM (IST)

ਪੈਰਿਸ- ਭਾਰਤ ਦੀ ਰਕਸ਼ਿਤਾ ਰਾਜੂ ਐਤਵਾਰ ਨੂੰ ਪੈਰਿਸ ਪੈਰਾਲੰਪਿਕ ਵਿਚ ਮਹਿਲਾਵਾਂ ਦੀ 1500 ਮੀਟਰ ਟੀ11 ਅਥਲੈਟਿਕਸ ਮੁਕਾਬਲੇ ਦੇ ਸ਼ੁਰੂਆਤੀ ਦੌਰ ਵਿਚੋਂ ਬਾਹਰ ਹੋ ਗਈ ਹੈ। 23 ਸਾਲਾ ਦੌੜਾਕ ਪੰਜ ਮਿੰਟ 29.92 ਸਕਿੰਟ ਦੇ ਸਮੇਂ ਨਾਲ ਹੀਟ 3 ਵਿੱਚ ਚਾਰ ਦੌੜਾਕਾਂ ਵਿੱਚੋਂ ਆਖਰੀ ਸਥਾਨ ’ਤੇ ਰਹੀ। ਤਿੰਨੇ ਹੀਟ ਵਿਚੋਂ ਹਰੇਕ ਵਿੱਚ ਚੋਟੀ ਦੇ ਦੋ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ।
ਚੀਨ ਦੀ ਸ਼ਾਨਸ਼ਾਨ ਹੇ ਚਾਰ ਮਿੰਟ 44.66 ਸਕਿੰਟ ਦੇ ਸਮੇਂ ਨਾਲ ਰਕਸ਼ਿਤਾ ਦੀ ਹੀਟ ਵਿੱਚ ਸਿਖਰ 'ਤੇ ਰਹੀ, ਜਦੋਂ ਕਿ ਦੱਖਣੀ ਅਫਰੀਕਾ ਦੀ ਲੌਜੇਨ ਕੋਏਟਜ਼ੀ 4:45.25 ਸਕਿੰਟ ਦੇ ਆਪਣੇ ਸੀਜ਼ਨ ਦੀ ਸਰਵੋਤਮ ਕੋਸ਼ਿਸ਼ ਨਾਲ ਦੂਜਾ ਸਥਾਨ ਹਾਸਲ ਕੀਤਾ। ਟੀ11 ਸ਼੍ਰੇਣੀ ਨੇਤਰਹੀਣ ਅਥਲੀਟਾਂ ਲਈ ਹੈ। ਇਸ ਵਿੱਚ ਅਥਲੀਟ ਗਾਈਡਾਂ ਦੀ ਮਦਦ ਨਾਲ ਮੁਕਾਬਲਾ ਕਰਦੇ ਹਨ।