ਰਜਤ ਪਾਟੀਦਾਰ ਈਰਾਨੀ ਕੱਪ ਵਿੱਚ ਕਰਨਗੇ ਕਪਤਾਨੀ
Thursday, Sep 25, 2025 - 03:47 PM (IST)

ਮੁੰਬਈ- ਬੱਲੇਬਾਜ਼ ਰਜਤ ਪਾਟੀਦਾਰ ਈਰਾਨੀ ਕੱਪ ਵਿੱਚ ਰੈਸਟ ਆਫ ਇੰਡੀਆ ਟੀਮ ਦੀ ਕਪਤਾਨੀ ਕਰਨਗੇ, ਜਿਸ ਵਿੱਚ ਰੁਤੁਰਾਜ ਗਾਇਕਵਾੜ ਉਨ੍ਹਾਂ ਦੇ ਉਪ-ਕਪਤਾਨ ਹੋਣਗੇ। ਟੀਮ ਵਿੱਚ ਅਭਿਮਨਿਊ ਈਸ਼ਵਰਨ ਅਤੇ ਆਕਾਸ਼ ਦੀਪ ਸ਼ਾਮਲ ਹਨ। ਦੋਵੇਂ ਭਾਰਤ ਦੇ ਹਾਲ ਹੀ ਵਿੱਚ ਇੰਗਲੈਂਡ ਦੇ ਟੈਸਟ ਦੌਰੇ ਦਾ ਹਿੱਸਾ ਸਨ। ਅੰਸ਼ੁਲ ਕੰਬੋਜ, ਜਿਸਨੇ ਆਪਣਾ ਮੈਨਚੈਸਟਰ ਟੈਸਟ ਡੈਬਿਊ ਕੀਤਾ ਸੀ, ਉਹ ਵੀ ਟੀਮ ਵਿਚ ਸ਼ਾਮਲ ਹੈ। ਉਨ੍ਹਾਂ ਦੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਉਹ 2 ਅਕਤੂਬਰ ਤੋਂ ਅਹਿਮਦਾਬਾਦ ਵਿੱਚ ਸ਼ੁਰੂ ਹੋਣ ਵਾਲੀ ਵੈਸਟਇੰਡੀਜ਼ ਟੈਸਟ ਲੜੀ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ।
ਰੈਸਟ ਆਫ ਇੰਡੀਆ ਟੀਮ (ਇਰਾਨੀ ਕੱਪ): ਰਜਤ ਪਾਟੀਦਾਰ (ਕਪਤਾਨ), ਰੁਤੁਰਾਜ ਗਾਇਕਵਾੜ (ਉਪ-ਕਪਤਾਨ), ਅਭਿਮਨਿਊ ਈਸ਼ਵਰਨ, ਆਰੀਅਨ ਜੁਯਾਲ (ਵਿਕਟਕੀਪਰ), ਯਸ਼ ਢੁੱਲ, ਸ਼ੇਖ ਰਾਸ਼ਿਦ, ਈਸ਼ਾਨ ਕਿਸ਼ਨ (ਵਿਕਟਕੀਪਰ), ਤਨੁਸ਼ ਕੋਟੀਅਨ, ਮਾਨਵ ਸੁਥਾਰ, ਗੁਰਨੂਰ ਬਰਾੜ, ਖਲੀਲ ਅਹਿਮਦ, ਆਕਾਸ਼ ਦੀਪ, ਅੰਸ਼ੁਲ ਕੰਬੋਜ, ਸਰਾਂਸ਼ ਜੈਨ।