IPL 2022 : ਰਾਜਸਥਾਨ ਦਾ ਸਾਹਮਣਾ ਅੱਜ ਚੇਨਈ ਨਾਲ, ਹੈੱਡ ਟੂ ਹੈੱਡ ਤੇ ਸੰਭਾਵਿਤ ਪਲੇਇੰਗ 11 ''ਤੇ ਇਕ ਝਾਤ

Friday, May 20, 2022 - 12:42 PM (IST)

IPL 2022 : ਰਾਜਸਥਾਨ ਦਾ ਸਾਹਮਣਾ ਅੱਜ ਚੇਨਈ ਨਾਲ, ਹੈੱਡ ਟੂ ਹੈੱਡ ਤੇ ਸੰਭਾਵਿਤ ਪਲੇਇੰਗ 11 ''ਤੇ ਇਕ ਝਾਤ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 68ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ (ਆਰ. ਆਰ.) ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਪਿਛਲੇ ਕੁਝ ਮੈਚਾਂ ਵਿਚ ਕੋਈ ਧਮਾਕਾ ਨਾ ਕਰ ਸਕਣ ਵਾਲੇ ਜੋਸ ਬਟਲਰ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਘੱਟ ਤਜਰਬੇਕਾਰ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋਣਗੇ ਤੇ ਰਾਜਸਥਾਨ ਰਾਇਲਜ਼ ਦੀਆਂ ਉਮੀਦਾਂ ਵੀ ਉਨ੍ਹਾਂ ਦੇ ਪ੍ਰਦਰਸ਼ਨ ਨਾਲ ਪਲੇਆਫ ਵਿਚ ਥਾਂ ਬਣਾਉਣ 'ਤੇ ਲੱਗੀਆਂ ਹੋਣਗੀਆਂ।

ਇਹ ਵੀ ਪੜ੍ਹੋ : PM ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ

ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਇਕ ਹੋਰ ਜਿੱਤ ਨਾਲ 18 ਅੰਕਾਂ 'ਤੇ ਪੁੱਜ ਜਾਵੇਗੀ ਜਿਸ ਨਾਲ ਸਿਖਰਲੇ ਚਾਰ ਸਥਾਨਾਂ ਲਈ ਉਨ੍ਹਾਂ ਨੂੰ ਸਾਰੀਆਂ ਗਿਣਤੀਆਂ ਤੇ ਸੰਭਾਵਨਾਵਾਂ ਨੂੰ ਸਪੱਸ਼ਟ ਕਰਨ ਵਿਚ ਮਦਦ ਮਿਲੇਗੀ। ਇਕ ਜਿੱਤ ਰਾਜਸਥਾਨ ਲਈ ਸਿਖਰਲੇ ਦੋ ਵਿਚ ਥਾਂ ਵੀ ਯਕੀਨੀ ਬਣਾ ਸਕਦੀ ਹੈ ਕਿਉਂਕਿ ਲਖਨਊ ਸੁਪਰ ਜਾਇੰਟਸ (+0.251) ਦੀ ਤੁਲਨਾ ਵਿਚ ਰਾਜਸਥਾਨ (+0.304) ਦਾ ਨੈੱਟ ਰਨ ਰੇਟ ਕਾਫੀ ਬਿਹਤਰ ਹੈ। ਨਾਲ ਹੀ ਰਾਜਸਥਾਨ ਦੀ ਟੀਮ ਸੀ. ਐੱਸ. ਕੇ. ਦੇ ਖ਼ਰਾਬ ਪ੍ਰਦਰਸ਼ਨ ਦਾ ਵੀ ਫ਼ਾਇਦਾ ਉਠਾਉਣਾ ਚਾਹੇਗੀ । ਸੀ. ਐੱਸ. ਕੇ. ਦੇ ਜ਼ਿਆਦਾਰ ਸੀਨੀਅਰ ਖਿਡਾਰੀ ਜਿਵੇਂ ਮਹਿੰਦਰ ਸਿੰਘ ਧੋਨੀ (206), ਅੰਬਾਤੀ ਰਾਇਡੂ (271) ਤੇ ਰਾਬਿਨ ਉਥੱਪਾ (230) ਇਸ ਆਈ. ਪੀ. ਐੱਲ. ਸੈਸ਼ਨ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਜੋ ਟੀਮ ਦੀ ਸਭ ਤੋਂ ਵੱਡੀ ਨਾਕਾਮੀ ਰਹੀ। 

ਇਹ ਵੀ ਪੜ੍ਹੋ : ਜਿਸ ਦਿਨ ਮਾਪੇ ਖੇਡਾਂ ’ਤੇ ਜ਼ਿਆਦਾ ਜ਼ੋਰ ਦੇਣ ਲੱਗਣਗੇ, ਭਾਰਤ ’ਚੋਂ ਨਿਕਲਣਗੇ ਚੈਂਪੀਅਨ : ਕਪਿਲ ਦੇਵ

ਦੋਵਾਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ :-

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਦੇਵਦੱਤ ਪਡੀਕੱਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਓਬੇਦ ਮੈਕਕੋਏ 

ਚੇਨਈ ਸੁਪਰ ਕਿੰਗਜ਼ : ਰਿਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਰੌਬਿਨ ਉਥੱਪਾ, ਮੋਈਨ ਅਲੀ, ਸ਼ਿਵਮ ਦੂਬੇ, ਅੰਬਾਤੀ ਰਾਇਡੂ, ਐਮ.ਐਸ. ਧੋਨੀ (ਕਪਤਾਨ ਅਤੇ ਵਿਕਟਕੀਪਰ), ਮਿਸ਼ੇਲ ਸੈਂਟਨਰ, ਪ੍ਰਸ਼ਾਂਤ ਸੋਲੰਕੀ, ਮਥੀਸ਼ਾ ਪਥੀਰਾਨਾ, ਮੁਕੇਸ਼ ਚੌਧਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News