ਰਾਜਸਥਾਨ ਰਾਇਲਜ਼ ਦੀ ਦੂਜੀਆਂ ਟੀਮਾਂ ਤੋਂ ਕਰਜ਼ੇ ’ਤੇ ਖਿਡਾਰੀਆਂ ਨੂੰ ਲੈਣ ਦੀ ਯੋਜਨਾ

Monday, Apr 26, 2021 - 06:09 PM (IST)

ਰਾਜਸਥਾਨ ਰਾਇਲਜ਼ ਦੀ ਦੂਜੀਆਂ ਟੀਮਾਂ ਤੋਂ ਕਰਜ਼ੇ ’ਤੇ ਖਿਡਾਰੀਆਂ ਨੂੰ ਲੈਣ ਦੀ ਯੋਜਨਾ

ਨਵੀਂ ਦਿੱਲੀ (ਭਾਸ਼ਾ): ਸੱਟ, ਬਾਇਓ-ਬਬਲ ਥਕਾਵਟ ਅਤੇ ਕੋਵਿਡ-19 ਦੇ ਤਣਾਅ ਕਾਰਨ 4 ਵਿਦੇਸ਼ੀ ਖਿਡਾਰੀਆਂ ਦੇ ਹਟਣ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ ਲਈ ਦੂਜੀਆਂ ਟੀਮਾਂ ਤੋੀ ਖਿਡਾਰੀਆਂ ਨੂੰ ਕਰਜ਼ੇ ’ਤੇ ਲੈਣ ਲਈ ਸੰਪਰਕ ਕੀਤਾ ਹੈ। ਬੇਟ ਸਟੋਕਸ ਅਤੇ ਜੋਫਰਾ ਆਰਚਰ ਜ਼ਖ਼ਮੀ ਹੋਣ ਕਾਰਨ ਆਈ.ਪੀ.ਐਲ. ਤੋਂ ਬਾਹਰ ਹੈ, ਜਦੋਂਕਿ ਲਿਆਮ ਲਿਵਿੰਗਸਟੋਨ ‘ਬਬਲ’ ਥਕਾਵਟ ਦਾ ਹਵਾਲਾ ਦਿੰਦੇ ਹੋਏ ਘਰ ਪਰਤ ਗਏ। ਐਤਵਾਰ ਨੂੰ ਐਂਡਰਿਊ ਟਾਇ ਨੇ ਭਾਰਤ ਵਿਚ ਕੋਵਿਡ-19 ਮਾਮਲਿਆਂ ਵਿਚ ਵਾਧੇ ਦੇ ਡਰ ਦਾ ਹਵਾਲਾ ਦਿੰਦੇ ਹੋਏ ਆਸਟ੍ਰੇਲੀਆ ਪਰਤਣ ਦਾ ਫ਼ੈਸਲ ਕੀਤਾ।

ਇਹ ਵੀ ਪੜ੍ਹੋ : ਕ੍ਰਿਕਟਰ ਆਰ. ਅਸ਼ਵਿਨ ਵੱਲੋਂ IPL ਛੱਡਣ ਦਾ ਐਲਾਨ, ਕਿਹਾ- ਪਰਿਵਾਰ ਕੋਰੋਨਾ ਨਾਲ ਲੜ ਰਿਹੈ ਜੰਗ

ਖਿਡਾਰੀਆਂ ਦੇ ਹੱਟਣ ਕਾਰਨ ਰਾਜਸਥਾਨ ਰਾਇਲਜ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਟੀਮ ਬਣ ਗਈ ਹੈ। ਟੀਮ ਦੇ ਇਕ ਸੂਤਰ ਨੇ ਕਿਹਾ, ‘ਟੀਮ ਖਿਡਾਰੀਆਂ ਨੂੰ ਕਰਜ਼ੇ ’ਤੇ ਲੈਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੇ ਬਾਰੇ ਵਿਚ ਹੋਰ ਫਰੈਂਚਾਇਜ਼ੀਆਂ ਨੂੰ ਲਿਖਿਆ ਹੈ, ਪਰ ਫਿਲਹਾਲ ਕੁੱਝ ਵੀ ਤੈਅ ਨਹੀਂ ਹੋਇਆ ਹੈ।’ ਆਈ.ਪੀ.ਐਲ. ਦਾ ਕਰਜ਼ ਸਮਾਂ (ਲੋਨ ਵਿੰਡੋ) ਸੋਮਵਾਰ ਨੂੰ ਸ਼ੁਰੂ ਹੋਇਆ ਹੈ ਅਤੇ ਇਹ ਲੀਗ ਮੈਚਾਂ ਦੇ ਖ਼ਤਮ ਹੋਣ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਕ੍ਰਿਕਟਰ ਕਮਿੰਸ ਨੇ ਕੋਰੋਨਾ ਖ਼ਿਲਾਫ਼ ਭਾਰਤ ਦੀ ਮਦਦ ਲਈ ਵਧਾਇਆ ਹੱਥ, ਦਿੱਤੇ 50 ਹਜ਼ਾਰ ਡਾਲਰ

ਆਸਟ੍ਰੇਲੀਆ ਅਤੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਇ ਨੇ ਭਾਰਤ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੇ ਵਧਣ ਕਾਰਨ ਆਪਣੇ ਦੇਸ਼ ਵਿਚ ਐਂਟਰੀ ਤੋਂ ਮਨਾਹੀ ਹੋਣ ਦੇ ਖਦਸ਼ੇ ਵਿਚ ਆਈ.ਪੀ.ਐਲ. ਵਿਚਾਲੇ ਹੀ ਛੱਡ ਦਿੱਤਾ। ਆਈ.ਪੀ.ਐਲ. ਨਿਯਮਾਂ ਮੁਤਾਬਕ 2 ਤੋਂ ਘੱਟ ਮੈਚ ਖੇਡਣ ਵਾਲੇ ਖਿਡਾਰੀ ਨੂੰ ਕਰਜ਼ਾ ਦਿੱਤਾ ਜਾ ਸਕਦਾ ਹੈ ਅਤੇ ਉਹ ਆਪਣੇ ਘਰੇਲੂ ਫਰੈਂਚਾਇਜ਼ੀ ਖ਼ਿਲਾਫ਼ ਨਹੀਂ ਖੇਡ ਸਕਦਾ ਹੈ। ਰਾਜਸਥਾਨ ਰਾਇਲਜ਼ ਦੀ ਟੀਮ ਨੇ 5 ਮੈਚਾਂ ਵਿਚੋਂ 2 ਜਿੱਤੇ ਹਨ ਅਤੇ ਵੀਰਵਰ ਨੂੰ ਉਨ੍ਹਾਂ ਨੂੰ ਦਿੱਲੀ ਵਿਚ ਆਪਣਾ ਅਗਲਾ ਮੈਚ ਖੇਡਣਾ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਡਰੋਂ ਖਿਡਾਰੀ ਛੱਡਣ ਲੱਗੇ ਆਈ.ਪੀ.ਐਲ., BCCI ਨੇ ਕਿਹਾ ਜਾਰੀ ਰਹੇਗੀ ਲੀਗ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News