ਗੇਲ ਦੀ ਬੱਲੇਬਾਜ਼ੀ ''ਤੇ ਬੋਲੇ ਕਪਤਾਨ ਰਾਹੁਲ, ਦਿੱਤਾ ਇਹ ਵੱਡਾ ਬਿਆਨ
Thursday, Oct 01, 2020 - 06:51 PM (IST)
ਆਬੂ ਧਾਬੀ- ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਆਈ. ਪੀ. ਐੱਲ. 2020 'ਚ ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡ ਰਹੇ ਹਨ ਪਰ ਉਨ੍ਹਾਂ ਨੂੰ ਕਿਸੇ ਵੀ ਮੈਚ 'ਚ ਪਲੇਇੰਗ ਇਲੈਵਨ 'ਚ ਮੌਕਾ ਨਹੀਂ ਮਿਲਿਆ ਹੈ। ਹਾਲਾਂਕਿ ਅੱਜ ਉਨ੍ਹਾਂ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਗੇਲ ਦੀ ਬੱਲੇਬਾਜ਼ੀ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਗੇਂਦਬਾਜ਼ੀ ਅਟੈਕ ਦਾ ਸਾਹਮਣਾ ਕਰ ਸਕਦੇ ਹਨ।
ਰਾਹੁਲ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਕ੍ਰਿਸ ਗੇਲ ਨਾਲ ਖੇਡਣਾ ਬਹੁਤ ਮਜ਼ੇਦਾਰ ਰਿਹਾ ਹੈ। ਮੈਂ ਪੰਜਾਬ 'ਚ ਉਸਦੇ ਨਾਲ 2 ਸੈਸ਼ਨ ਖੇਡੇ ਹਨ। ਮੈਂ ਉਸਦੇ ਨਾਲ ਆਰ. ਸੀ. ਬੀ. 'ਚ ਵੀ ਖੇਡਿਆ ਹੈ। ਮੈਂ ਉਸ ਨੂੰ 6-7 ਸਾਲ ਤੋਂ ਜਾਣਦਾ ਹਾਂ। ਇਕ ਨੌਜਵਾਨ ਖਿਡਾਰੀ ਦੇ ਰੂਪ 'ਚ ਮੈਂ ਉਸਦੇ ਨਾਲ ਬਹੁਤ ਗੱਲਾਂ ਕੀਤੀਆਂ ਸਨ ਅਤੇ ਮੈਂ ਉਸ ਨੂੰ ਇਕ ਸਲਾਮੀ ਬੱਲੇਬਾਜ਼ ਦੇ ਰੂਪ 'ਚ ਦੇਖ ਰਿਹਾ ਹਾਂ।
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਨੇ ਅੱਗੇ ਕਿਹਾ ਕਿ ਮੈਂ ਉਸ ਤੋਂ (ਗੇਲ) ਬਹੁਤ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਪਿਛਲੇ 2 ਸੈਸ਼ਨ 'ਚ ਸਾਡੇ ਵਿਚ ਵਧੀਆ ਦੋਸਤੀ ਹੋਈ ਹੈ। ਉਹ ਇਕ ਅਜਿਹਾ ਵਿਅਕਤੀ ਹੈ ਜੋ ਇੰਨਾ ਪ੍ਰਭਾਵਸ਼ਾਲੀ ਖਿਡਾਰੀ ਹੈ, ਕਿ ਟੀਮ ਦੇ ਲਈ ਮੈਚ-ਜੇਤੂ ਹੈ। ਉਹ ਕਿਸੇ ਵੀ ਗੇਂਦਬਾਜ਼ੀ ਹਮਲਾਵਰ ਨੂੰ ਨਸ਼ਟ ਕਰ ਸਕਦਾ ਹੈ। ਇਹ ਇਕ ਮਹਾਨ ਗੁਣ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਕ੍ਰਿਸ ਗੇਲ ਵਰਗਾ ਕੋਈ ਸਾਡੀ ਟੀਮ 'ਚ ਨਹੀਂ ਹੈ। ਮੈਂ ਉਸਦੇ ਨਾਲ ਸਾਂਝੇਦਾਰੀ ਦਾ ਅਨੰਦ ਲਿਆ ਹੈ। ਅਸੀਂ ਇਕ-ਦੂਜੇ ਦੇ ਖੇਡ ਨੂੰ ਵਧੀਆ ਤਰ੍ਹਾਂ ਸਮਝਦੇ ਹਾਂ। ਅਸੀਂ ਪਿਛਲੇ 2 ਸੈਸ਼ਨਾਂ 'ਚ ਵਧੀਆ ਸਾਂਝੇਦਾਰੀ ਬਣਾਈ ਹੈ।