ਵਿੰਡੀਜ਼ ਖਿਲਾਫ 'ਚ ਕੱਟ ਸਕਦੈ ਰਾਹੁਲ ਦਾ ਪੱਤਾ, ਇਹ ਨੌਜਵਾਨ ਖਿਡਾਰੀ ਕਰ ਸਕਦੈ ਪਾਰੀ ਦੀ ਸ਼ੁਰੂਆਤ

12/03/2019 4:57:51 PM

ਨਵੀਂ ਦਿੱਲੀ : ਵੈਸਟਇੰਡੀਜ਼ ਦੇ ਨਾਲ ਟੀਮ ਇੰਡੀਆ ਦਾ ਮੁਕਾਬਲਾ 6 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ, ਦੋਵੇਂ ਟੀਮਾਂ ਵਿਚਾਲੇ 3 ਮੈਚਾਂ ਦੀ ਟੀ-20 ਅਤੇ ਵਨ ਡੇ ਸੀਰੀਜ਼ ਖੇਡੀ ਜਾਣੀ ਹੈ। ਟੀ-20 ਮੁਕਾਬਲਿਆਂ ਲਈ ਟੀਮ ਇੰਡੀਆ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼ਿਖਰ ਧਵਨ ਸੱਟ ਕਾਰਨ ਸੀਰੀਜ਼ 'ਚੋਂ ਬਾਹਰ ਹੋ ਗਏ। ਅਜਿਹੇ 'ਚ ਉਸ ਦੀ ਜਗ੍ਹਾ ਸੰਜੂ ਸੈਮਸਨ ਨੂੰ ਮੌਕਾ ਮਿਲਿਆ ਪਰ ਆਖਿਰ ਰੋਹਿਤ ਸ਼ਰਮਾ ਦੇ ਨਾਲ ਸਲਾਮੀ ਬੱਲੇਬਾਜ਼ ਕੌਣ ਹੋਵੇਗ ਇਸ ਨੂੰ ਲੈ ਕੇ ਅਟਕਲਾਂ ਦਾ ਦੌਰ ਤੇਜ਼ ਹੈ।

PunjabKesari

ਮੰਨਿਆ ਜਾ ਰਿਹਾ ਹੈ ਕਿ ਕੇ ਹਿੱਟਮੈਨ ਰੋਹਿਤ ਦੇ ਨਾਲ ਕੇ. ਐੱਲ. ਰਾਹੁਲ ਓਪਨਿੰਗ ਕਰਨਗੇ। ਉਸ ਨੇ ਧਵਨ ਦੀ ਗੈਰਹਾਜ਼ਰੀ ਵਿਚ ਕਈ ਮੌਕਿਆਂ 'ਤੇ ਪਾਰੀ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਹੁਣ ਮੰਨਿਆ ਜਾ ਰਿਹਾ ਹੈ ਕਿ ਸੰਜੂ ਸੈਮਸਨ ਰਾਹੁਲ ਦੀ ਜਗ੍ਹਾ ਇਹ ਜ਼ਿੰਮੇਵਾਰੀ ਸੰਭਾਲ ਸਕਦੇ ਹਨ। ਸੰਜੂ ਸੈਮਸਨ ਨੇ ਅਜੇ ਤਕ ਟੀਮ ਇੰਡੀਆ ਲਈ ਸਿਰਫ 1 ਹੀ ਟੀ-20 ਮੈਚ ਖੇਡਿਆ ਹੈ ਪਰ ਘਰੇਲੂ ਮੁਕਾਬਲਿਆਂ ਵਿਚ ਸੰਜੂ ਨੇ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ। ਅਜੇ ਵਿਜੇ ਹਜ਼ਾਰੇ ਟਰਾਫੀ ਦੇ ਮੁਕਾਬਲੇ ਵਿਚ ਸੰਜੂ ਸੈਮਸਨ ਨੇ ਦੋਹਰ ਸੈਂਕੜਾ ਲਗਾ ਕੇ ਸਾਰਿਆਂ ਦਾ ਧਿਆਨ ਆਪਣੇ ਵਲ ਖਿੱਚਿਆ ਸੀ।

PunjabKesari

ਸੈਮਸਨ ਦੇ ਬਚਪਨ ਦੇ ਕੋਚ ਨੂੰ ਵੀ ਲਗਦਾ ਹੈ ਕਿ ਉਸ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਇਸ ਸੀਰੀਜ਼ ਵਿਚ ਬਤੌਰ ਸਲਾਮੀ ਬੱਲੇਬਾਜ਼ ਖੇਡਣਾ ਚਾਹੀਦੈ। ਉਸ ਨੇ ਕਿਹਾ ਕਿ ਉਸ ਖਿਡਾਰੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਚੀਜ਼ਾਂ ਨੂੰ ਬਹੁਤ ਤੇਜ਼ੀ ਨਾਲ ਸਿਖਦਾ ਹੈ। ਦੱਸ ਦਈਏ ਕਿ ਬੰਗਲਾਦੇਸ਼ ਨਾਲ ਖੇਡੀ ਸੀਰੀਜ਼ ਵਿਚ ਸੰਜੂ ਸੈਮਸਨ ਟੀਮ ਦਾ ਹਿੱਸਾ ਸੀ ਪਰ ਉਸ ਨੂੰ ਇਕ ਵੀ ਮੁਕਾਬਲੇ ਵਿਚ ਪਲੇਇੰਗ ਇਲਵਨ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ।


Related News