ਰਾਹੁਲ ਵਨ ਡੇ ਵਿਚ 5ਵੇਂ ਕ੍ਰਮ ''ਤੇ ਬੱਲੇਬਾਜ਼ੀ ਦਾ ਸਰਵਸ੍ਰੇਸ਼ਠ ਬਦਲ : ਮਾਂਜਰੇਕਰ

Tuesday, Mar 24, 2020 - 12:46 AM (IST)

ਰਾਹੁਲ ਵਨ ਡੇ ਵਿਚ 5ਵੇਂ ਕ੍ਰਮ ''ਤੇ ਬੱਲੇਬਾਜ਼ੀ ਦਾ ਸਰਵਸ੍ਰੇਸ਼ਠ ਬਦਲ : ਮਾਂਜਰੇਕਰ

ਮੁੰਬਈ— ਸਾਬਕਾ ਭਾਰਤੀ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਕਿਹਾ ਕਿ ਨੌਜਵਾਨ ਬੱਲੇਬਾਜ਼ ਲੋਕੇਸ਼ ਰਾਹੁਲ ਵਨ ਡੇ ਮੈਚਾਂ ਵਿਚ ਭਾਰਤੀ ਬੱਲੇਬਾਜ਼ੀ ਕ੍ਰਮ ਵਿਚ 5ਵੇਂ ਸਥਾਨ ਲਈ ਉਪਯੋਗੀ ਹੈ ਪਰ ਉਸ ਨੇ ਸੁਝਾਅ ਦਿੱਤਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਸੁਰੇਸ਼ ਰੈਨਾ ਤੇ ਯੁਵਰਾਜ ਸਿੰਘ ਵਰਗੇ ਬੱਲੇਬਾਜ਼ਾਂ ਨੂੰ ਲੱਭਣਾ ਚਾਹੀਦਾ ਹੈ।

PunjabKesari
ਰਾਹੁਲ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਜਨਵਰੀ ਵਿਚ ਆਸਟਰੇਲੀਆ ਵਿਰੁੱਧ ਘਰੇਲੂ ਵਨ ਡੇ ਮੈਚ ਵਿਚ ਮੱਧ ਕ੍ਰਮ ਵਿਚ ਬੱਲੇਬਾਜ਼ੀ ਕੀਤੀ ਸੀ। ਬਾਅਦ ਵਿਚ ਉਸ ਨੇ ਨਿਊਜ਼ੀਲੈਂਡ ਵਿਚ ਸੀਮਤ ਓਵਰਾਂ ਦੀਆਂ ਲੜੀਆਂ ਵਿਚ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਕਰਨਾਟਕ ਦਾ ਇਹ ਖਿਡਾਰੀ ਵਨ ਡੇ ਵਿਚ ਵਿਕਟਕੀਪਿੰਗ ਕਰ ਰਿਹਾ ਹੈ। ਭਾਰਤ ਲਈ 37 ਟੈਸਟ ਤੇ 74 ਵਨ ਡੇ ਖੇਡਣ ਵਾਲਾ ਮਾਂਜਰੇਕਰ ਆਪਣੇ ਟਵਿਟਰ ਪੇਜ 'ਤੇ ਪ੍ਰਸ਼ੰਸਕਾਂ ਦੇ ਸਵਾਲਾਂ  ਦਾ ਜਵਾਬ ਦੇ ਰਿਹਾ ਸੀ। ਉਸ ਤੋਂ ਪੁੱਛਿਆ ਗਿਆ ਸੀ ਕਿ ਕੀ ਭਾਰਤ ਨੂੰ ਵਨ ਡੇ ਮੈਚਾਂ ਵਿਚ ਰਾਹੁਲ ਨਾਲ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਜਾਂ ਉਹ ਰਾਹੁਲ ਦੇ ਇਲਾਵਾ ਹੋਰਨਾਂ ਬੱਲੇਬਾਜ਼ਾਂ ਨੂੰ ਉਸੇ ਸਥਿਤੀ ਵਿਚ ਦੇਖਦਾ ਹੈ।
ਆਸਟਰੇਲੀਆ ਵਿਚ ਇਸ ਸਾਲ ਪ੍ਰਸਤਾਵਿਤ ਟੀ-20 ਵਿਸ਼ਵ ਕੱਪ ਵਿਚ ਭਾਰਤ ਲਈ ਨੰਬਰ 4 ਦੇ ਬੱਲੇਬਾਜ਼ ਤੇ ਆਲਰਾਊਂਡਰ ਖਿਡਾਰੀ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਸ਼੍ਰੇਅਸ ਅਈਅਰ ਚੌਥੇ ਨੰਬਰ 'ਤੇ ਅਤੇ ਹਾਰਦਿਕ ਪੰਡਯਾ ਆਲਰਾਊਂਡਰ ਲਈ ਸਹੀ ਬਦਲ ਹੈ। ਰਣਜੀ ਟਰਾਫੀ ਵਿਚ ਮੁੰਬਈ ਦੇ ਮਾੜੇ ਪ੍ਰਦਰਸ਼ਨ  ਬਾਰੇ  ਪੁੱਛੇ ਜਾਣ 'ਤੇ ਮਾਂਜਰੇਕਰ ਨੇ ਕਿਹਾ, ''ਅਸਾਧਾਰਨ ਅਗਵਾਈ ਦੀ ਕਮੀ ਦੇ ਕਾਰਣ ਟੀਮ ਦਾ ਇਹ ਹਾਲ ਹੈ।''


author

Gurdeep Singh

Content Editor

Related News