ਰਾਹੁਲ ਨੇ ਕੀਤੀ ਵਿਰਾਟ ਦੇ ਵੱਡੇ ਰਿਕਾਰਡ ਦੀ ਬਰਾਬਰੀ, ਬਣੇ ਦੂਜੇ ਭਾਰਤੀ ਖਿਡਾਰੀ

Friday, Oct 30, 2020 - 11:41 PM (IST)

ਰਾਹੁਲ ਨੇ ਕੀਤੀ ਵਿਰਾਟ ਦੇ ਵੱਡੇ ਰਿਕਾਰਡ ਦੀ ਬਰਾਬਰੀ, ਬਣੇ ਦੂਜੇ ਭਾਰਤੀ ਖਿਡਾਰੀ

ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ 2 ਅਲੱਗ-ਅਲੱਗ ਸੀਜ਼ਨ 'ਚ 600+ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੋਹਲੀ ਨੇ 2013 ਤੇ 2016 ਦੇ ਸੀਜ਼ਨ 'ਚ ਇਹ ਕਮਾਲ ਕੀਤਾ ਸੀ। ਕੇ. ਐੱਲ. ਰਾਹੁਲ ਨੇ 2018 ਤੋਂ ਬਾਅਦ ਹੁਣ 2020 'ਚ ਵੀ 600+ ਦੌੜਾਂ ਬਣਾ ਲਈਆਂ ਹਨ। ਦੱਸ ਦੇਈਏ ਕਿ 2018 ਦੇ ਆਈ. ਪੀ. ਐੱਲ. 'ਚ ਕੇ. ਐੱਲ. ਰਾਹੁਲ ਨੇ 650+ਦੌੜਾਂ, 2019 'ਚ 590+ ਦੌੜਾਂ ਤਾਂ 2020 'ਚ 600+ ਦੌੜਾਂ ਬਣਾ ਲਈਆਂ ਹਨ। ਦੇਖੋ ਰਿਕਾਰਡ-

PunjabKesari
ਆਰੇਂਜ ਕੈਪ ਦੀ ਰੇਸ 'ਚ ਅਜੇ ਵੀ ਨੰਬਰ-1
641 ਕੇ. ਐੱਲ. ਰਾਹੁਲ, ਪੰਜਾਬ
471 ਸ਼ਿਖਰ ਧਵਨ, ਦਿੱਲੀ
424 ਵਿਰਾਟ ਕੋਹਲੀ, ਬੈਂਗਲੁਰੂ
417 ਦੇਵਦੱਤ ਪਡੀਕਲ, ਬੈਂਗਲੁਰੂ

ਇਹ ਵੀ ਪੜ੍ਹੋ :ਕ੍ਰਿਸ ਗੇਲ ਨੇ ਪੂਰੇ ਕੀਤੇ ਟੀ-20 ਕ੍ਰਿਕਟ 'ਚ 1000 ਛੱਕੇ


ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ
ਪੂਰਨ-25 ਛੱਕੇ
ਗੇਲ- 23 ਛੱਕੇ
ਸੈਮਸਨ- 23 ਛੱਕੇ
ਰਾਹੁਲ- 22 ਛੱਕੇ

PunjabKesari
ਕਿੰਗਜ਼ ਇਲੈਵਨ ਟੀਮ ਦੇ ਕਪਤਾਨ ਕੇ. ਐੱਲ. ਰਾਹੁਲ ਦਾ ਬੱਲਾ ਇਸ ਸਾਲ ਖੂਬ ਬੋਲ ਰਿਹਾ ਹੈ। ਉਸਦੇ ਬੱਲੇ ਤੋਂ ਖੂਬ ਦੌੜਾਂ ਨਿਕਲ ਰਹੀਆਂ ਹਨ ਅਤੇ ਆਰੇਂਜ ਕੈਪ ਦੇ ਦਾਅਵੇਦਾਰਾਂ 'ਚ ਸਭ ਤੋਂ ਅੱਗੇ ਚੱਲ ਰਹੇ ਹਨ ਪਰ ਆਈ. ਪੀ. ਐੱਲ. ਦੇ 50ਵੇਂ ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।


author

Gurdeep Singh

Content Editor

Related News