ਦ੍ਰਾਵਿੜ ਨੂੰ MIT ਖੇਡ ਵਿਸ਼ਲੇਸ਼ਣ ਕਾਨਫਰੈਂਸ ’ਚ ਵਿਚਾਰ-ਵਟਾਂਦਰੇ ’ਚ ਹਿੱਸਾ ਲੈਣ ਦਾ ਮਿਲਿਆ ਸੱਦਾ
Tuesday, Apr 06, 2021 - 12:00 PM (IST)

ਵਾਸ਼ਿੰਗਟਨ— ਭਾਰਤ ਦੇ ਮਹਾਨ ਕ੍ਰਿਕਟਰ ਰਾਹੁਲ ਦ੍ਰਾਵਿੜ ਨੂੰ ਅਮਰੀਕਾ ’ਚ ਐੱਮ. ਆਈ. ਟੀ. ਖੇਡ ਵਿਸ਼ਲੇਸ਼ਣ ਕਾਨਫਰੈਂਸ ’ਚ ਹਿੱਸਾ ਲੈਣ ਦਾ ਸੱਦਾ ਮਿਲਿਆ ਹੈ। ਇੱਥੇ ਪਹਿਲੀ ਵਾਰ ਕ੍ਰਿਕਟ ’ਤੇ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 8 ਤੇ 9 ਅਪ੍ਰੈਲ ਨੂੰ ਹੋਣ ਵਾਲੀ ਇਸ ਕਾਨਫਰੈਂਸ ਦਾ ਵਿਸ਼ਾ ‘ਸ਼ੋਅ ਮੀ ਦ ਡਾਟਾ’ ਹੈ। ਇਸ ਵਰਚੁਅਲ ਕਾਨਫਰੈਂਸ ’ਚ ਦ੍ਰਾਵਿੜ ਤੋਂ ਇਲਾਵਾ ਗੈਰੀ ਕਰਸਟਨ ਤੇ ਈਸ਼ਾ ਗੁਹਾ ਵੀ ਹਿੱਸਾ ਲੈਣਗੇ।
ਕਰਸਟਨ 2011 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੇ ਕੋਚ ਸਨ ਜਦਕਿ ਗੁਹਾ ਇੰਗਲੈਂਡ ਦੀ ਸਾਬਕਾ ਕ੍ਰਿਕਟਰ ਤੇ ਹੁਣ ਮਸ਼ਹੂਰ ਕੁਮੈਨਟੇਟਰ ਹਨ। ਡੇਲ ਟੈਕਨਾਲਾਜੀ ਦੇ ਨਿਰਦੇਸ਼ਕ ਆਲੋਕ ਸਿੰਘ ਇਸ ਵਿਚਾਰ-ਵਟਾਂਦਰੇ ਦੇ ਸੂਤਰਧਾਰ ਹੋਣਗੇ। ਵਿਚਾਰ-ਵਟਾਂਦਰੇ ਦਾ ਵਿਸ਼ਾ ‘ਹਾਊਜ਼ਡਾਜਾ : ਹਾਊ ਐਨੇਲਿਟਕਸ ਇਜ਼ ਰਿਵੋਲਿਊਸ਼ਨਾਈਜ਼ਿੰਗ ਕ੍ਰਿਕਟ’ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।