ਰਾਹੁਲ ਦ੍ਰਾਵਿਡ਼ ਹੋਣਗੇ ਸ੍ਰੀਲੰਕਾ ਦੌਰੇ ਦੇ ਕੋਚ, ਸੌਰਵ ਗਾਂਗੂਲੀ ਨੇ ਕੀਤੀ ਪੁਸ਼ਟੀ

06/15/2021 6:26:24 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਮੁਖ ਖਿਡਾਰੀ ਇਸ ਸਮੇਂ ਇੰਗਲੈਂਡ ਦੇ ਦੌਰੇ 'ਤੇ ਹਨ। ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ 'ਚ ਖੇਡਣ ਤੋਂ ਬਾਅਦ ਟੀਮ ਨੂੰ ਮੇਜ਼ਬਾਨ ਦੇ ਖ਼ਿਲਾਫ਼ 5 ਟੈਸਟ ਮੈਚਾਂ ਦੀ ਸਿਰੀਜ਼ 'ਚ ਖੇਡਣਾ ਹੈ। ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਸੀਮਿਤ ਓਵਰ ਸੀਰੀਜ਼ 'ਚ ਸ੍ਰੀਲੰਕਾ ਦੇ ਖਿਲਾਫ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਥਾਂ ਓਪਨਰ ਸ਼ਿਖਰ ਧਵਨ ਬਣਾਇਆ ਗਿਆ ਹੈ। ਮੁਖ ਕੋਚ ਰਵੀ ਸ਼ਾਸਤਰੀ ਵੀ ਸੀਰੀਜ਼ ਦੌਰਾਨ ਇੰਗਲੈਂਡ 'ਚ ਹੋਣਗੇ । ਇਸੇ ਕਾਰਨ ਸ਼੍ਰੀਲੰਕਾ ਦੌਰੇ ਲਈ ਕੋਚ ਦੀ ਜ਼ਿੰਮੇਦਾਰੀ ਸਾਬਕਾ ਦਿੱਗਜ ਤੇ ਐੱਨਸੀਏ ਪ੍ਰਮੁਖ ਰਾਹੁਲ ਦ੍ਰਵਿੜ ਦੀ ਦਿੱਤੀ ਗਈ ਹੈ।

ਗਾਂਗੁਲੀ ਨੇ ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲ ਨੂੰ ਪੱਕਾ ਕੀਤਾ ਕਿ ਮੁਖ ਕੋਚ ਰਵੀ ਸ਼ਾਸਤਰੀ ਦੀ ਗ਼ੈਰ ਮੌਜੂਦਗੀ ਉ੍ਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਟੀਮ ਇੰਡੀਆ ਦੇ ਮੁਖ ਕੋਚ ਦੀ ਭੂਮਿਕਾ ਨਿਭਾਉਣਗੇ। ਗਾਂਗੁਲੀ ਨੇ ਕਿਹਾ, ਰਾਹੁਲ ਦ੍ਰਵਿੜ ਸ੍ਰੀਲੰਕਾ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋਣਗੇ। ਭਾਰਤੀ ਟੀਮ ਨੂੰ ਸ੍ਰੀਲੰਕਾ 'ਚ 3 ਵਨ-ਡੇ ਤੇ ਇੰਨੇ ਹੀ ਟੀ-20 ਮੈਚਾਂ ਦੀ ਸੀਰੀਜ਼ 'ਚ ਖੇਡਣਾ ਹੈ।


Tarsem Singh

Content Editor

Related News