ਰਾਹੁਲ ਨੇ IPL ''ਚ ਪੂਰੇ ਕੀਤੇ 150 ਛੱਕੇ, ਇਸ ਮਾਮਲੇ ''ਚ ਵਾਰਨਰ ਤੇ ਡਿਵੀਲੀਅਰਸ ਨੂੰ ਛੱਡਿਆ ਪਿੱਛੇ
Sunday, May 01, 2022 - 08:28 PM (IST)
ਮੁੰਬਈ- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਆਈ. ਪੀ. ਐੱਲ. ਵਿਚ ਸ਼ਾਨਦਾਰ ਲੈਅ 'ਚ ਚੱਲ ਰਹੇ ਹਨ। ਉਨ੍ਹਾਂ ਨੇ ਇਸ ਸੀਜ਼ਨ 2 ਸੈਂਕੜੇ ਲਗਾਏ ਹਨ। ਦਿੱਲੀ ਕੈਪੀਟਲਸ ਦੇ ਵਿਰੁੱਧ ਵੀ ਕੇ. ਐੱਲ. ਰਾਹੁਲ ਦੇ ਬੱਲੇ ਤੋਂ ਦੌੜਾਂ ਦੇਖਣ ਨੂੰ ਮਿਲੀਆਂ। ਰਾਹੁਲ ਨੇ ਦਿੱਲੀ ਦੇ ਵਿਰੁੱਧ 51 ਗੇਂਦਾਂ 'ਤੇ 77 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ 5 ਛੱਕੇ ਵੀ ਲਗਾਏ। 5 ਛੱਕੇ ਲਗਾਉਣ ਦੇ ਨਾਲ ਹੀ ਉਹ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ 150 ਛੱਕੇ ਪੂਰੇ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਗੁਜਰਾਤ ਵਿਰੁੱਧ ਵਿਰਾਟ ਨੇ ਬਣਾਇਆ ਇਹ ਰਿਕਾਰਡ, ਅਜਿਹਾ ਕਰਨ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼
ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 150 ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ਾਂ ਵਿਚ ਕੇ. ਐੱਲ. ਰਾਹੁਲ ਪਹਿਲੇ ਨੰਬਰ 'ਤੇ ਆ ਗਏ ਹਨ। ਰਾਹੁਲ ਨੇ ਆਈ. ਪੀ. ਐੱਲ. ਦੀਆਂ 95 ਪਾਰੀਆਂ ਵਿਚ ਹੀ ਇਹ ਮੁਕਾਮ ਹਾਸਲ ਕਰ ਲਿਆ। ਜੇਕਰ ਗੱਲ ਕਰੀਏ ਓਵਰ ਆਲ ਦੀ ਤਾਂ ਇਸ ਸੂਚੀ ਵਿਚ ਕ੍ਰਿਸ ਗੇਲ ਪਹਿਲੇ ਸਥਾਨ 'ਤੇ ਹੈ। ਗੇਲ ਨੇ ਆਈ. ਪੀ. ਐੱਲ. ਦੀਆਂ 50 ਪਾਰੀਆਂ ਵਿਚ ਹੀ 150 ਛੱਕੇ ਲਗਾ ਦਿੱਤੇ ਸਨ। ਇਸ ਸੂਚੀ ਵਿਚ ਆਂਦ੍ਰੇ ਰਸਲ ਤੋਂ ਬਾਅਦ ਕੇ. ਐੱਲ. ਰਾਹੁਲ ਤੀਜੇ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਪਤਨੀ Anushka Sharma ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਤਸਵੀਰ, ਲਿਖੀ ਇਹ ਗੱਲ
ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 150 ਛੱਕੇ ਲਗਾਉਣ ਵਾਲੇ ਬੱਲੇਬਾਜ਼
ਕ੍ਰਿਸ ਗੇਲ- 50
ਆਂਦ੍ਰੇ ਰਸੇਲ- 72
ਕੇ. ਐੱਲ. ਰਾਹੁਲ- 95
ਵਾਰਨਰ- 109
ਡਿਵੀਲੀਅਰਸ- 111
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।