EURO 2020 : ਇੰਗਲੈਂਡ ਨੇ ਚੈੱਕ ਗਣਰਾਜ ਨੂੰ 5-0 ਨਾਲ ਹਰਾਇਆ

Sunday, Mar 24, 2019 - 02:05 PM (IST)

EURO 2020  : ਇੰਗਲੈਂਡ ਨੇ ਚੈੱਕ ਗਣਰਾਜ ਨੂੰ 5-0 ਨਾਲ ਹਰਾਇਆ

ਸਪੋਰਟਸ ਡੈਸਕ— ਫਾਰਵਰਡ ਖਿਡਾਰੀ ਰਹੀਮ ਸਟਰਲਿੰਗ ਦੀ ਸ਼ਾਨਦਾਰ ਹੈਟ੍ਰਿਕ ਦੇ ਦਮ 'ਤੇ ਇੰਗਲੈਂਡ ਨੇ 2020 ਯੂ.ਈ.ਐੱਫ.ਏ. ਯੂਰੋ ਕੱਪ ਕੁਲਾਈਫਾਇਰਸ ਦੇ ਆਪਣੇ ਪਹਿਲੇ ਮੁਕਾਬਲੇ 'ਚ ਚੈੱਕ ਗਣਰਾਜ ਨੂੰ 5-0 ਨਾਲ ਕਰਾਰੀ ਹਾਰ ਦਿੱਤੀ। ਲੰਡਨ ਦੇ ਵੇਮਬਲੀ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ ਦਾ ਪਹਿਲਾ ਗੋਲ ਮੇਜ਼ਬਾਨ ਟੀਮ ਨੇ 24ਵੇਂ ਮਿੰਟ 'ਚ ਕੀਤਾ। ਪਹਿਲਾ ਹਾਫ ਸਮਾਪਤ ਹੋਣ ਤੋਂ ਪਹਿਲਾਂ ਇੰਜੁਰੀ ਟਾਈਮ 'ਚ ਇੰਗਲੈਂਡ ਨੂੰ ਪੈਨਲਟੀ ਮਿਲੀ ਜਿਸ ਨੂੰ ਗੋਲ 'ਚ ਪਾ ਕੇ ਕਪਤਾਨ ਹੈਰੀ ਕੇਨ ਨੇ ਆਪਣੀ ਟੀਮ ਦੇ ਵਾਧੇ ਨੂੰ ਦੁਗਣਾ ਕਰ ਦਿੱਤਾ। ਦੂਜਾ ਹਾਫ ਵੀ ਪੂਰੀ ਤਰ੍ਹਾਂ ਨਾਲ ਮੇਜ਼ਬਾਨ ਟੀਮ ਦੇ ਨਾਂ ਰਿਹਾ। ਮੈਚ ਦੇ 62ਵੇਂ ਮਿੰਟ 'ਚ ਸਟਰਲਿੰਗ ਨੇ ਆਪਣਾ ਦੂਜਾ ਗੋਲ ਦਾਗਿਆ ਅਤੇ 6 ਮਿੰਟ ਬਾਅਦ ਹੈਟ੍ਰਿਕ ਪੂਰੀ ਕਰਦੇ ਹੋਏ ਇੰਗਲੈਂਡ ਦੀ ਜਿੱਤ ਯਕੀਨੀ ਬਣਾਈ।


author

Tarsem Singh

Content Editor

Related News