ਕੌਮਾਂਤਰੀ ਸਵੀਮਿੰਗ ਟੂਰਨਾਮੈਂਟ ਲਈ ਮਾਈਨਸ 5 ਡਿਗਰੀ ਦੀ ਠੰਡ 'ਚ ਵੀ ਤੈਰਾਕੀ ਦੀ ਪ੍ਰੈਕਟਿਸ ਕਰਦੇ ਨੇ ਰਘਵਿੰਦਰ ਭਾਟੀਆ

Monday, Jan 17, 2022 - 02:54 PM (IST)

ਕੌਮਾਂਤਰੀ ਸਵੀਮਿੰਗ ਟੂਰਨਾਮੈਂਟ ਲਈ ਮਾਈਨਸ 5 ਡਿਗਰੀ ਦੀ ਠੰਡ 'ਚ ਵੀ ਤੈਰਾਕੀ ਦੀ ਪ੍ਰੈਕਟਿਸ ਕਰਦੇ ਨੇ ਰਘਵਿੰਦਰ ਭਾਟੀਆ

ਜਲੰਧਰ- ਸੀਤ ਲਹਿਰ ਆਪਣੇ ਪੂਰੇ ਜੋਬਨ 'ਚ ਹੈ। ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਸ਼ਹਿਰ 'ਚ ਨੈਸ਼ਨਲ ਮੈਡਲਿਸਟ ਤੈਰਾਕ ਤੇ ਲੈਕਚਰਰ ਰਘਵਿੰਦਰ ਭਾਟੀਆ ਮਾਈਨਸ 5 ਡਿਗਰੀ ਠੰਡੇ ਪਾਣੀ 'ਚ ਸਵੀਮਿੰਗ ਪੂਲ 'ਚ ਉਤਰ ਰਹੇ ਹਨ। ਫਰਵਰੀ 'ਚ ਇੰਟਰਨੈਸ਼ਨਲ ਸਵੀਮਿੰਗ ਟੂਰਨਾਮੈਂਟ (IST) ਹੋਣ ਜਾ ਰਿਹਾ ਹੈ ਜਿਸ ਦੇ ਲਈ ਭਾਰਤ ਤੋਂ ਸ਼ਿਰਕਤ ਕਰਨ ਵਾਲੇ ਤੈਰਾਕ ਬੈਂਗਲੁਰੂ 'ਚ 12 ਫਰਵਰੀ ਨੂੰ ਟ੍ਰਾਇਲ ਦੇਣਗੇ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵਾਅਦਾ ਜੋ ਵਫ਼ਾ ਨਾ ਹੋਇਆ, ਮਲਿਕਾ ਹਾਂਡਾ ਨੂੰ ਨਹੀਂ ਮਿਲਿਆ ਨਿਯੁਕਤੀ ਪੱਤਰ

ਭਾਟੀਆ ਇਸ ਦੀ ਤਿਆਰੀ 'ਚ ਜੁੱਟੇ ਹੋਏ ਹਨ। ਪਰ ਆਲ ਵੈਦਰ ਸਵੀਮਿੰਗ ਪੂਲ ਨਾ ਹੋਣ ਕਾਰਨ 5-6 ਮਹੀਨਿਆਂ ਤਕ ਖਿਡਾਰੀਆਂ ਦੀ ਪ੍ਰੈਕਟਿਸ ਬੰਦ ਹੋ ਜਾਂਦੀ ਹੈ। ਪ੍ਰੀਤਨਗਰ ਸੋਢਲ ਰੋਡ ਦੇ ਰਹਿਣ ਵਾਲੇ ਰਘਵਿੰਦਰ ਭਾਟੀਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ 'ਚ ਫਿਜ਼ੀਕਲ ਐਜੁਕੇਸ਼ਨ ਦੇ ਲੈਕਚਰਰ ਹਨ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਟੂਰਨਾਮੈਂਟ 'ਚ ਸ਼ਿਰਕਤ ਕਰਨ ਲਈ ਉਹ ਠੰਡੇ ਪਾਣੀ 'ਚ ਉਤਰ ਰਹੇ ਹਨ। ਮਾਈਨਸ ਪੰਜ ਡਿਗਰੀ ਤਾਪਮਾਨ ਹੋਣ ਦੇ  ਬਾਵਜੂਦ ਉਹ ਪ੍ਰੈਕਟਿਸ ਕਰ ਰਹੇ ਹਨ ਤੇ 30 ਮਿੰਟ ਤਕ ਹੀ ਪਾਣੀ ਦੇ ਅੰਦਰ ਰਹਿ ਸਕਦੇ ਹਨ। ਇਸ ਤੋਂ ਬਾਅਦ ਅੱਗ ਦੇ ਸਾਹਮਣੇ ਬੈਠ ਕੇ ਸਰੀਰ ਦਾ ਤਾਪਮਾਨ ਨਾਰਮਲ ਕਰਨਾ ਪੈਂਦਾ ਹੈ। ਉਨ੍ਹਾਂ ਆਲ ਵੈਦਰ ਪੂਲ ਬਣਾਏ ਜਾਣ ਦੇ ਨਾਲ-ਨਾਲ ਤੈਰਾਕੀ ਲਈ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਦੁਨੀਆ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਆਸਟਰੇਲੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਪੁੱਜੇ ਦੁਬਈ

ਕਈ ਉਪਲੱਬਧੀਆਂ ਵੀ ਕਰ ਚੁੱਕੇ ਹਨ ਆਪਣੇ ਨਾਂ
ਦਸੰਬਰ 2022 'ਚ ਹੋਈ ਨੈਸ਼ਨਲ ਚੈਂਪੀਅਨਸ਼ਿਪ 'ਚ 200 ਮਟਰ ਆਈ.ਐੱਮ. 'ਚ ਗੋਲਡ, 100 ਮੀਟਰ ਬਟਰ ਫਲਾਈ 'ਚ ਗੋਲਡ, 200 ਮੀਟਰ ਫ੍ਰੀ ਸਟਾਈਲ 'ਚ ਸਿਲਵਰ ਤੇ 50 ਮੀਟਰ ਬਟਰ ਫਲਾਈ 'ਚ ਬਰੌਂਜ ਮੈਡਲ ਜਿੱਤੇ। ਸਾਲ 1997-98 ਤੇ 1998-99 'ਚ ਨੈਸ਼ਨਲ ਵਾਟਰ ਪੋਲੋ ਚੈਂਪੀਅਨਸ਼ਿਪ ਦੋ ਸਾਲ ਬਰੌਂਜ਼ ਮੈਡਲ ਜਿੱਤੇ ਸਨ। ਉਸ ਸਮੇਂ ਰਘਵਿੰਦਰ ਪੰਜਾਬ ਟੀਮ ਦੇ ਕਪਤਾਨ ਦੇ ਨਾਲ ਬੈਸਟ ਵਾਟਰ ਪੋਲੋ ਪਲੇਅਰ ਵੀ ਰਹੇ। 2005 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਬੈਸਟ ਵਾਟਰ ਪੋਲੋ, ਬੈਸਟ ਸਵਿਮਰ ਵੀ ਰਹੇ ਹਨ।


author

Tarsem Singh

Content Editor

Related News