ਰਾਫੇਲ ਨਡਾਲ ਇੰਡੀਅਨ ਵੇਲਸ ਤੋਂ ਹਟਿਆ, ਕਿਹਾ- ਇਹ ਆਸਾਨ ਫੈਸਲਾ ਨਹੀਂ ਹੈ

Thursday, Mar 07, 2024 - 01:08 PM (IST)

ਰਾਫੇਲ ਨਡਾਲ ਇੰਡੀਅਨ ਵੇਲਸ ਤੋਂ ਹਟਿਆ, ਕਿਹਾ- ਇਹ ਆਸਾਨ ਫੈਸਲਾ ਨਹੀਂ ਹੈ

ਇੰਡੀਅਨ ਵੇਲਜ਼ (ਅਮਰੀਕਾ) : ਸਾਬਕਾ ਵਿਸ਼ਵ ਨੰਬਰ ਇੱਕ ਟੈਨਿਸ ਖਿਡਾਰੀ ਰਾਫੇਲ ਨਡਾਲ ਬੀਐਨਪੀ ਪਰਿਬਾਸ ਓਪਨ ਵਿੱਚ ਆਪਣੇ ਪਹਿਲੇ ਦੌਰ ਦੇ ਮੈਚ ਤੋਂ ਇੱਕ ਦਿਨ ਪਹਿਲਾਂ ਟੂਰਨਾਮੈਂਟ ਤੋਂ ਹਟ ਗਿਆ। ਜੇਕਰ ਨਡਾਲ ਇਸ ਮੈਚ 'ਚ ਖੇਡਦਾ ਤਾਂ ਦੋ ਮਹੀਨਿਆਂ 'ਚ ਇਹ ਉਨ੍ਹਾਂ ਦਾ ਪਹਿਲਾ ਅਧਿਕਾਰਤ ਮੈਚ ਹੁੰਦਾ।

22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਨੇ ਬੁੱਧਵਾਰ ਰਾਤ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ 'ਬਹੁਤ ਦੁਖ' ਨਾਲ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕਰ ਰਹੇ ਹਨ। ਟੂਰਨਾਮੈਂਟ ਦੁਆਰਾ ਜਾਰੀ ਇੱਕ ਬਿਆਨ ਵਿੱਚ ਨਡਾਲ ਨੇ ਕਿਹਾ, 'ਇਹ ਕੋਈ ਆਸਾਨ ਫੈਸਲਾ ਨਹੀਂ ਹੈ, ਇਹ ਮੁਸ਼ਕਲ ਹੈ ਪਰ ਮੈਂ ਆਪਣੇ ਆਪ ਅਤੇ ਆਪਣੇ ਹਜ਼ਾਰਾਂ ਪ੍ਰਸ਼ੰਸਕਾਂ ਨਾਲ ਝੂਠ ਨਹੀਂ ਬੋਲ ਸਕਦਾ।'

ਉਸ ਨੇ ਕਿਹਾ, 'ਮੈਂ ਸਖ਼ਤ ਮਿਹਨਤ ਕਰ ਰਿਹਾ ਹਾਂ ਅਤੇ ਅਭਿਆਸ ਕਰ ਰਿਹਾ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਇਸ ਹਫਤੇ ਦੇ ਅੰਤ 'ਚ ਖੁਦ ਨੂੰ ਪਰਖਿਆ ਪਰ ਮੈਂ ਅਜਿਹੇ ਮਹੱਤਵਪੂਰਨ ਟੂਰਨਾਮੈਂਟ 'ਚ ਉੱਚ ਪੱਧਰ 'ਤੇ ਖੇਡਣ ਲਈ ਤਿਆਰ ਮਹਿਸੂਸ ਨਹੀਂ ਕਰਦਾ।


author

Tarsem Singh

Content Editor

Related News