ਨਡਾਲ ਨੇ ਸਟੇਫਾਨੋਸ ਨੂੰ ਹਰਾ ਕੇ ਮਾਰੀ ਬਾਜ਼ੀ, ਸੈਮੀਫਾਈਨਲ ’ਚ ਦਾਨਿਲ ਨਾਲ ਹੋਵੇਗਾ ਸਾਹਮਣਾ

Friday, Nov 20, 2020 - 04:04 PM (IST)

ਨਡਾਲ ਨੇ ਸਟੇਫਾਨੋਸ ਨੂੰ ਹਰਾ ਕੇ ਮਾਰੀ ਬਾਜ਼ੀ, ਸੈਮੀਫਾਈਨਲ ’ਚ ਦਾਨਿਲ ਨਾਲ ਹੋਵੇਗਾ ਸਾਹਮਣਾ

ਲੰਡਨ— ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਸਾਬਕਾ ਚੈਂਪੀਅਨ ਸਟੇਫਾਨੋਸ ਸਿਟਸਿਪਾਸ ਨੂੰ 6-4, 4-6, 6-2 ਨਾਲ ਹਰਾ ਕੇ ਪੰਜ ਸਾਲ ’ਚ ਪਹਿਲੀ ਵਾਰ ਏ. ਟੀ. ਪੀ. ਫਾਈਨਲਸ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਸੈਸ਼ਨ ਦੇ ਅੰਤਿਮ ਟੂਰਨਾਮੈਂਟ ’ਚ ਨਡਾਲ 10 ਵਾਰ ਖੇਡੇ ਹਨ ਅਤੇ ਛੇਵੀਂ ਵਾਰ ਅੰਤਿਮ ਚਾਰ ’ਚ ਪਹੁੰਚਣ ’ਚ ਸਫਲ ਰਹੇ। ਹਾਲਾਂਕਿ ਆਪਣੇ ਚਮਕਦਾਰ ਕਰੀਅਰ ’ਚ ਉਹ ਅਜੇ ਤਕ ਇਸ ਖ਼ਿਤਾਬ ਨੂੰ ਸ਼ਾਮਲ ਨਹੀਂ ਕਰ ਸਕੇ ਹਨ। ਨਡਾਲ ਹੁਣ ਸ਼ਨੀਵਾਰ ਨੂੰ ਸੈਮੀਫਾਈਨਲ ’ਚ ਦਾਨਿਲ ਮੇਦਵੇਦੇਵ ਨਾਲ ਖੇਡਣਗੇ। 

ਇਹ ਵੀ ਪੜ੍ਹੋ : ਸਾਕਸ਼ੀ ਧੋਨੀ ਦੀ ਬਰਥਡੇ ਪਾਰਟੀ 'ਚ ਸ਼ਾਮਲ ਹੋਏ ਇਹ ਸਿਤਾਰੇ, ਵੇਖੋ ਤਸਵੀਰਾਂ

PunjabKesariਸਿਟਸਿਪਾਸ ਨੇ ਪਿਛਲੇ ਸਾਲ ਪਹਿਲੀ ਪਾਰ ਖੇਡਦੇ ਹੋਏ ਖ਼ਿਤਾਬ ਜਿੱਤਿਆ ਸੀ ਪਰ ਉਹ ਗਰੁੱਪ ਪੜਾਅ ’ਚ ਦੂਜੀ ਹਾਰ ਦੇ ਬਾਅਦ ਬਾਹਰ ਹੋ ਗਏ। ਦੂਜੇ ਪਾਸੇ ਪਹਿਲਾਂ ਹੀ ਬਾਹਰ ਹੋ ਚੁੱਕੇ ਆਂਦਰੇ ਰੂਬਲੇਵ ਨੇ ਵੀਰਵਾਰ ਨੂੰ ਅਮਰੀਕੀ ਓਪਨ ਚੈਂਪੀਅਨ ਡੋਮੀਨਿਕ ਥਿਏਮ ਨੂੰ 6-2, 7-5 ਨਾਲ ਹਰਾਇਆ, ਹਾਲਾਂਕਿ ਇਸ ਨਤੀਜੇ ਦਾ ਦੋਹਾਂ ਖਿਡਾਰੀਆਂ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਥਿਏਮ ਨੇ ਪਹਿਲੇ ਦੋ ਦੌਰ ’ਚ ਸਿਟਸਿਪਾਸ ਅਤੇ ਨਡਾਲ ਨੂੰ ਹਰਾ ਕੇ ਆਪਣਾ ਸਥਾਨ ਪੱਕਾ ਕਰ ਲਿਆ ਸੀ। ਥਿਏਮ ਦਾ ਸਾਹਮਣਾ ਨੋਵਾਕ ਜੋਕੋਵਿਚ ਅਤੇ ਐਲੇਕਜ਼ੈਂਡਰ ਜਵੇਰੇਵ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।


author

Tarsem Singh

Content Editor

Related News