ਸਾਊਦੀ ਅਰਬ ''ਚ ਨੁਮਾਇਸ਼ੀ ਮੈਚ ਖੇਡਣਗੇ ਨਡਾਲ ਅਤੇ ਜੋਕੋਵਿਚ
Monday, Oct 08, 2018 - 02:32 PM (IST)

ਪੈਰਿਸ— ਟੈਨਿਸ ਦੁਨੀਆ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਇਸ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਹੁੰਦੇ ਹਨ। ਇਸੇ ਲੜੀ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਰਾਫੇਲ ਨਡਾਲ ਸਰਬੀਆ ਦੇ ਦਿੱਗਜ ਨੋਵਾਕ ਜੋਕੋਵਿਚ ਦੇ ਖਿਲਾਫ ਦਸੰਬਰ 'ਚ ਸਾਊਦੀ ਅਰਬ 'ਚ ਨੁਮਾਇਸ਼ੀ ਮੈਚ ਖੇਡਣਗੇ।
ਦੋਹਾਂ ਧਾਕੜਾਂ ਵਿਚਾਲੇ ਇਹ ਮੈਚ ਜੇਦਾ ਦੇ ਕਿੰਗ ਅਬਦੁੱਲਾ ਸਪੋਰਟਸ ਸਿਟੀ 'ਚ 22 ਦਸੰਬਰ ਨੂੰ ਖੇਡਿਆ ਜਾਵੇਗਾ। ਨਡਾਲ ਨੇ ਟਵਿੱਟਰ 'ਤੇ ਕਿਹਾ, ''ਸੱਦੇ ਲਈ ਧੰਨਵਾਦ। ਪਹਿਲੀ ਵਾਰ ਉੱਥੇ ਖੇਡਣ ਨੂੰ ਲੈ ਕੇ ਉਤਸ਼ਾਹਤ ਹਾਂ।'' ਨਡਾਲ ਅਤੇ ਜੋਕੋਵਿਚ ਵਿਚਾਲੇ ਅਜੇ ਤਕ ਹੋਏ 52 ਮੁਕਾਬਲਿਆਂ 'ਚੋਂ 27 ਜੋਕੋਵਿਚ ਨੇ ਅਤੇ 25 ਨਡਾਲ ਨੇ ਜਿੱਤੇ ਹਨ।