ਜਾਣੋ KXIP ਅਤੇ ਦਿੱਲੀ ਕੈਪੀਟਲਸ ਵਿਚਾਲੇ ਕਿੰਨੇ ਕਰੋੜ ''ਚ ਹੋਈ ਅਸ਼ਵਿਨ ਦੀ ਡੀਲ

11/08/2019 12:31:50 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਆਰ. ਅਸ਼ਵਿਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਉਣ ਵਾਲੇ ਸੀਜ਼ਨ 'ਚ ਦਿੱਲੀ ਕੈਪੀਟਲਸ ਵੱਲੋਂ ਖੇਡਣਗੇ। ਅਸ਼ਵਿਨ ਦੇ ਬਦਲੇ ਦਿੱਲੀ ਕੈਪੀਟਲਸ ਹੁਣ ਕਿੰਗਜ਼ ਇਲੈਵਨ ਪੰਜਾਬ ਨੂੰ ਇਕ ਕਰੋੜ ਰੁਪਏ ਦੇਵੇਗਾ। 14 ਨਵੰਬਰ ਨੂੰ ਆਈ. ਪੀ. ਐੱਲ. ਟਰਾਂਸਫਰ ਵਿੰਡੋ ਖਤਮ ਹੋ ਜਾਵੇਗੀ ਅਤੇ ਅਗਲੇ ਮਹੀਨੇ 19 ਤਾਰੀਖ ਨੂੰ ਆਈ. ਪੀ. ਐੱਲ. 2020 ਲਈ ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਇਕ ਕਰੋੜ ਰੁਪਏ ਤੋਂ ਇਲਾਵਾ ਦਿੱਲੀ ਕੈਪੀਟਲਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਆਪਣਾ ਆਲਰਾਊਂਡਰ ਜਗਦੀਸ਼ ਸੂਚਿਤ ਦੇ ਦਿੱਤਾ ਹੈ।

ਕਿੰਗਜ਼ ਇਲੈਵਨ ਪੰਜਾਬ ਦਿੱਲੀ ਕੈਪੀਟਲਸ ਦੇ ਟ੍ਰੇਂਟ ਬੋਲਡ ਨੂੰ ਆਪਣੀ ਟੀਮ 'ਚ ਸ਼ਾਮਲ ਕਰਨਾ ਚਾਹੁੰਦਾ ਸੀ, ਪਰ ਦਿੱਲੀ ਕੈਪੀਟਲਸ ਇਸ 'ਤੇ ਰਾਜ਼ੀ ਨਹੀਂ ਹੋਈ। ਕਿੰਗਜ਼ ਇਲੈਵਨ ਪੰਜਾਬ ਦੇ ਕੋ-ਆਨਰ ਨੇਸ ਵਾਡੀਆ ਨੇ ਕਿਹਾ, ''ਹਰ ਕੋਈ ਇਸ ਡੀਲ ਨਾਲ ਖੁਸ਼ ਹੈ, ਅਸ਼ਵਿਨ ਖੁਸ਼ ਹੈ ਅਤੇ ਦਿੱਲੀ ਕੈਪੀਟਲਸ ਵੀ ਖੁਸ਼ ਹੈ। ਅਸੀਂ ਤਿੰਨ ਟੀਮਾਂ ਨਾਲ ਗੱਲ ਕਰ ਰਹੇ ਹਾਂ ਅਤੇ ਅਖੀਰ 'ਚ ਇਸ ਫੈਸਲੇ 'ਤੇ ਆਏ ਹਾਂ। ਅਸੀਂ ਅਸ਼ਵਿਨ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।'' ਅਸ਼ਵਿਨ ਨੂੰ ਦਿੱਲੀ ਕੈਪੀਟਲਸ ਵੱਲੋਂ 7.6 ਕਰੋੜ ਰੁਪਏ ਦਿੱਤੇ ਜਾ ਸਕਦੇ ਹਨ, ਜੋ ਉਨ੍ਹਾਂ ਦੀ ਆਕਸ਼ਨ ਵੈਲਿਊ ਸੀ।
PunjabKesari
ਅਸ਼ਵਿਨ ਦੀ ਕਪਤਾਨੀ 'ਚ ਕਿੰਗਜ਼ ਇਲੈਵਨ ਪੰਜਾਬ ਨੇ ਪਿਛਲੇ ਦੋ ਸੀਜ਼ਨ ਦੀ ਸ਼ੁਰੂਆਤ 'ਚ ਤਾਂ ਚੰਗਾ ਪ੍ਰਦਰਸ਼ਨ ਕੀਤਾ ਪਰ ਦੂਜੇ ਹਾਫ 'ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ। 2018 'ਚ ਟੀਮ ਸਤਵੇਂ ਜਦਕਿ 2019 'ਚ ਟੀਮ ਛੇਵੇਂ ਨੰਬਰ 'ਤੇ ਰਹੀ। ਅਸ਼ਵਿਨ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਦੀ ਟੈਸਟ ਟੀਮ ਦਾ ਹਿੱਸਾ ਹੀ ਰਹੇ, ਉਨ੍ਹਾਂ ਨੂੰ ਵਨ-ਡੇ ਅਤੇ ਟੀ-20 ਲਈ ਟੀਮ 'ਚ ਨਹੀਂ ਚੁਣਿਆ ਗਿਆ ਹੈ। ਉਨ੍ਹਾਂ ਨੇ ਹਾਲਾਂਕਿ ਹਾਲ ਦੇ ਟੈਸਟ ਕ੍ਰਿਕਟ 'ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।


Tarsem Singh

Content Editor

Related News