ਪੈਰਾਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਸੰਦੀਪ ਪ੍ਰਤੀਯੋਗਿਤਾ ਦੌਰਾਨ ਡੋਪ ਟੈਸਟ ਤੋਂ ਪਹਿਲਾਂ ਗਾਇਬ
Wednesday, Mar 03, 2021 - 03:12 AM (IST)
ਨਵੀਂ ਦਿੱਲੀ– ਵਿਸ਼ਵ ਚੈਂਪੀਅਨ ਤੇ ਟੋਕੀਓ ਪੈਰਾਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਚੁੱਕਾ ਜੈਵਲਿਨ ਥ੍ਰੋਅਰ ਸੰਦੀਪ ਚੌਧਰੀ ਕਥਿਤ ਤੌਰ ’ਤੇ ਇੱਥੇ ਟ੍ਰੇਨਿੰਗ ਕੇਂਦਰ ’ਤੇ ਪ੍ਰਤੀਯੋਗਿਤਾ ਦੇ ਦੌਰਾਨ ਡੋਪ ਟੈਸਟ ਤੋਂ ਪਹਿਲਾ ਗਾਇਬ ਹੋ ਗਿਆ। ਪੈਰਾਲੰਪਿਕ ਕਮੇਟੀ (ਪੀ. ਸੀ. ਆਈ.) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਟਾਰਗੈੱਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) ਵਿਚ ਸ਼ਾਮਲ ਚੌਧਰੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਕੰਪਲੈਕਸ ਤੋਂ ‘ਭੱਜਣ’ ਨਾਲ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਲਾਗੂ ਨਿਯਮਾਂ ਨੂੰ ਲੈ ਕੇ ਗੰਭੀਰ ਚਿੰਤਾਵਾਂ ਖੜ੍ਹੀਆਂ ਹੋ ਗਈਆਂ ਹਨ।
ਇਹ ਖ਼ਬਰ ਪੜ੍ਹੋ- ਜਸਪ੍ਰੀਤ ਬੁਮਰਾਹ ਕਰਨ ਵਾਲੇ ਹਨ ਵਿਆਹ, ਇਸ ਲਈ ਕ੍ਰਿਕਟ ਤੋਂ ਲਿਆ ਬ੍ਰੇਕ
ਅਧਿਕਾਰੀ ਨੇ ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਕਿਹਾ,‘‘ਜਦੋਂ ਹਾਲ ਵਿਚ ਵਿਦੇਸ਼ ਤੋਂ ਡੋਪ ਟੈਸਟ ਕਰਨ ਵਾਲੇ ਅਧਿਕਾਰੀਆਂ ਦੀ ਟੀਮ ਸੰਦੀਪ ਵਲੋਂ ਦਿੱਤੇ ਰਹਿਣ ਦੇ ਸਥਾਨ ਸਬੰਧੀ ਜਾਣਕਾਰੀ ਦੇ ਆਧਾਰ ’ਤੇ ਨਮੂਨੇ ਲੈਣ ਪਹੁੰਚੀ ਤਾਂ ਉਹ ਲਾਪਤਾ ਹੋ ਗਿਆ। ਹੋ ਸਕਦਾ ਹੈ ਕਿ ਉਹ ਜਵਾਹਰਲਾਲ ਨਹਿਰੂ ਸਟੇਡੀਅਮ ਕੰਪਲਕੈਸ ਤੋਂ ਭੱਜ ਗਿਆ ਹੋਵੇ, ਜਿੱਥੇ ਉਹ ਟ੍ਰੇਨਿੰਗ ਕਰ ਰਿਹਾ ਸੀ।’’
ਇਹ ਖ਼ਬਰ ਪੜ੍ਹੋ- ਤੁਰਕੀ ਬਣਾ ਰਿਹਾ ਭਾਰਤ ਤੇ ਨੇਪਾਲ ਵਿਰੁੱਧ ਖਤਰਨਾਕ ਪਲਾਨ
ਇੰਡੋਨੇਸ਼ੀਆ ਵਿਚ 2018 ਏਸ਼ੀਆਈ ਪੈਰਾ ਖੇਡਾਂ ਵਿਚ ਜੈਵਲਿਨ ਵਿਚ ਸੋਨ ਤਮਗਾ ਜਿੱਤਣ ਵਾਲੇ 24 ਸਾਲਾ ਚੌਧਰੀ ਨਾਲ ਪ੍ਰਤੀਕਿਰਿਆ ਲਈ ਸੰਪਰਕ ਨਹੀਂ ਹੋ ਸਕਿਆ। ਚੌਧਰੀ ਉਨ੍ਹਾਂ ਤਿੰਨ ਭਾਰਤੀ ਪੈਰਾ ਐਥਲੀਟਾਂ ਵਿਚ ਸ਼ਾਮਲ ਹੈ, ਜਿਹੜੇ ਕੌਮਾਂਤਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਦੇ ਰਜਿਸਟਰਡ ਟ੍ਰੇਨਿੰਗ ਪੂਲ ਦਾ ਹਿੱਸਾ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।