ਸਿੰਧੂ ਦਾ ਖਰਾਬ ਪ੍ਰਦਰਸ਼ਨ ਜਾਰੀ, PBL 'ਚ ਮਿਸ਼ੇਲ ਤੋਂ ਇਕ ਪਾਸੜ ਮੁਕਾਬਲੇ 'ਚ ਹਾਰੀ

01/30/2020 12:17:04 PM

ਸਪੋਰਟਸ ਡੈਸਕ—  ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੂੰ ਨਾਰਥ ਈਸਟਰਨ ਵਾਰੀਅਰਸ ਦੀ ਮਿਸ਼ੇਲ ਦੇ ਖਿਲਾਫ ਬੁੱਧਵਾਰ ਨੂੰ ਸਿੱਧੀ ਗੇਮ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਨਾਲ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਘਰੇਲੂ ਪੜਾਅ 'ਚ ਸਾਬਕਾ ਚੈਂਪੀਅਨ ਹੈਦਰਾਬਾਦ ਹੰਟਰਸ ਦੀ ਸ਼ੁਰੂਆਤ ਖ਼ਰਾਬ ਰਹੀ। ਵਰਲਡ ਚੈਂਪੀਅਨ ਸਿੰਧੂ ਨੂੰ ਮਹਿਲਾ ਸਿਗੰਲਜ਼ ਦੇ ਇਕ ਪਾਸੜ ਮੁਕਾਬਲੇ 'ਚ ਦੁਨੀਆ ਦੀ 10ਵੇਂ ਨੰਬਰ ਦੀ ਕਨਾਡਾ ਦੀ ਖਿਡਾਰੀ ਖਿਲਾਫ 8-15,9-15 ਨਾਲ ਹਾਰ ਝੇਲਨੀ ਪਈ।

PunjabKesari

ਪੁਰਸ਼ ਸਿੰਗਲਜ਼ 'ਚ ਵੀ ਨਾਰਥ ਈਸਟਰਨ ਵਾਰੀਅਰਸ ਦੇ ਤੇਨੋਂਗਸੇਕ ਸੇਨਸੋਮਬੂਨਸੁਕ ਨੇ ਹੈਦਰਾਬਾਦ ਦੇ ਸੌਰਭ ਵਰਮਾ  ਨੂੰ 15-14,15-14 ਨਾਲ ਹਰਾਇਆ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਟੀਮ ਨੇ ਮੁਮੁਕਾਬਲੇ ਦੀ ਚੰਗੀ ਸ਼ੁਰੂਆਤ ਕੀਤੀ ਸੀ ਜਦੋਂ ਸਿੱਕੀ ਰੈੱਡੀ ਅਤੇ ਵਲਾਦਿਮੀਰ ਇਵਾਨੋਵ ਦੀ ਉਸ ਦੀ ਮਿਕਸ ਡਬਲਜ਼ ਜੋੜੀ ਨੇ ਵਾਰੀਅਰਸ ਦੇ ਕ੍ਰਿਸ਼ਨਾ ਪ੍ਰਸਾਦ ਗਾਰਗਾ ਅਤੇ ਕਿਮ ਹਾ ਨਾ ਦੀ ਜੋੜੀ ਨੂੰ 15-12,8-15,15-12 ਨਾਲ ਹਰਾਇਆ।PunjabKesari


Related News