ਪੀ.ਵੀ. ਸਿੰਧੂ ਨੇ ਓਲਪਿੰਕ ਚੈਂਪੀਅਨ ਨੂੰ ਹਰਾ ਕੇ ਚਾਇਨਾ ਓਪਨ ਦੇ ਦੂਜੇ ਰਾਊਂਡ ਬਣਾਈ ਜਗ੍ਹਾ

09/18/2019 2:38:20 PM

ਸਪੋਰਟਸ ਡੈਸਕ— ਵਰਲਡ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਭਾਰਤੀ ਸਟਾਰ ਸ਼ਟਲਰ ਪੀ. ਵੀ ਸਿੰਧੂ ਨੇ ਚਾਇਨਾ ਓਪਨ ਦੇ ਪਹਿਲੇ ਹੀ ਰਾਊਂਡ 'ਚ ਓਲੰਪਿਕ ਚੈਂਪੀਅਨ ਲੀ ਸ਼ਵਰੇ ਨੂੰ ਹਰਾ ਕੇ ਦੂਜੇ ਰਾਊਂਡ 'ਚ ਦਾਖਲ ਕਰ ਲਿਆ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੂੰ ਦੁਨੀਆ ਦੀ 20ਵੇਂ ਨੰਬਰ ਦੀ ਖਿਡਾਰੀ ਲੀ ਸ਼ੁਏਰੁਈ ਨੂੰ ਹਰਾਉਣ 'ਚ ਜ਼ਿਆਦਾ ਪਸੀਨਾਂ ਨਹੀਂ ਵਹਾਉਣਾ ਪਿਆ ਅਤੇ ਇਸ ਮੁਕਾਬਲੇ ਨੂੰ ਜਿੱਤ ਕੇ ਅਗਲੇ ਦੌਰ 'ਚ ਪਹੁੰਚੀ।

ਸਿੰਧੂ ਨੇ ਸਿੱਧੀ ਗੇਮ 'ਚ ਦਰਜ ਦੀ ਜਿੱਤ
ਚਾਇਨਾ ਓਪਨ ਦੇ ਪਹਿਲੇ ਦੌਰ 'ਚ ਸਿੰਧੂ ਨੇ 34 ਮਿੰਟ ਤੱਕ ਚੱਲੇ ਇਸ ਮੁਕਾਬਲੇ 'ਚ ਚੀਨ ਦੀ ਲੀ ਨੂੰ 21-18,21-12 ਨਾਲ ਹਾਰ ਦਿੱਤੀ। ਲੀ ਸ਼ੁਏਰੁਈ ਖਿਲਾਫ ਸਿੰਧੂ ਦੀ ਇਹ ਚੌਥੀ ਜਿੱਤ ਹੈ। ਜਦ ਕਿ ਤਿੰਨ ਮੈਚਾਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿੰਧੂ ਨੇ ਪਹਿਲੀ ਗੇਮ 'ਚ 2-0 ਦੀ ਲੀਡ ਨਾਲ ਸ਼ੁਰੂਆਤ ਕੀਤੀ, ਹਾਲਾਂਕਿ ਇਸ ਤੋਂ ਬਾਅਦ ਲੀ ਨੇ ਵਾਪਸੀ ਕੀਤੀ ਅਤੇ ਲਗਾਤਾਰ ਅੰਕ ਹਾਸਲ ਕਰਕੇ ਨੂੰ ਘੱਟ ਕੀਤਾ। ਦੋਨਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਸਿੰਧੂ ਨੇ 21-18 ਨਾਲ ਪਹਿਲੀ ਗੇਮ ਆਪਣੇ ਨਾਂ ਕੀਤੀ।PunjabKesari
ਦੂਜੀ ਗੇਮ 'ਚ ਲੀ ਨੇ ਸ਼ੁਰੂਆਤ 'ਚ ਹੀ ਲੀਡ ਹਾਸਲ ਕਰਕੇ ਸਿੰਧੂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਇਕ ਸਮੇਂ ਤੇ ਉਹ ਲੀ ਕੋਲੋਂ 6-3 ਦੀ ਲੀਡ ਸੀ। ਹਾਲਾਂਕਿ ਇਸ ਤੋਂ ਬਾਅਦ ਸਿੰਧੂ ਨੇ ਰਣਨੀਤੀ 'ਚ ਬਦਲਾਅ ਕਰਦੇ ਹੋਏ ਲਈ ਨੂੰ ਕਰਾਸ ਕੋਰਟ ਖੇਡਣ 'ਤੇ ਮਜਬੂਰ ਕੀਤਾ ਅਤੇ ਨੈੱਟ 'ਤੇ ਅੰਕ ਹਾਸਲ ਕੀਤੇ। ਲੀ ਇਸ ਤੋਂ ਬਾਅਦ ਬਹੁਤ ਥੱਕ ਗਈ ਅਤੇ ਜਿਸ ਦੇ ਨਾਲ ਸਿੰਧੂ ਨੇ 21-12 ਨਾਲ ਅਸਾਨ ਜਿੱਤ ਹਾਸਲ ਕਰ ਲਈ।


Related News