ਬੈਡਮਿੰਟਨ : ਸਿੰਧੂ ਤੇ ਸਾਇਨਾ ਦੂਜੇ ਦੌਰ ''ਚ

Friday, Aug 24, 2018 - 08:40 AM (IST)

ਬੈਡਮਿੰਟਨ : ਸਿੰਧੂ ਤੇ ਸਾਇਨਾ ਦੂਜੇ ਦੌਰ ''ਚ

ਜਕਾਰਤਾ— ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਏਸ਼ੀਆਈ ਖੇਡਾਂ 2018 ਦੇ ਬੈਡਮਿੰਟਨ ਮਹਿਲਾ ਸਿੰਗਲਜ਼ ਵਰਗ ਦੇ ਪਹਿਲੇ ਦੌਰ ਵਿਚ ਵੀਅਤਨਾਮ ਦੀ ਵੂ ਥਿ ਤ੍ਰਾਂਗ ਤੋਂ ਮਿਲੀ ਸਖਤ ਚੁਣੌਤੀ ਤੋਂ ਉਭਰਦੇ ਹੋਏ ਜਿੱਤ ਦਰਜ ਕੀਤੀ ਜਦਕਿ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਇਕਤਰਫਾ ਅੰਦਾਜ਼ ਜਿੱਤ ਦਰਜ ਕਰ ਕੇ ਦੂਜੇ ਦੌਰ ਵਿਚ ਪਹੁੰਚ ਗਈ।
 

ਸਿੰਧੂ ਨੂੰ ਪਹਿਲੇ ਦੌਰ ਦੇ ਮੁਕਾਬਲੇ ਵਿਚ 21-10, 12-21, 23-21 ਨਾਲ ਜਿੱਤ ਦਰਜ ਕੀਤੀ ਜਦਕਿ ਸਾਇਨਾ ਨੇ ਈਰਾਨ ਦੇ ਸੁਰੈਯਾ ਅਘਾਜਿਯਾਘਾ ਨੂੰ ਸਿਰਫ 26 ਮਿੰਟ ਵਿਚ 21-7, 21-9 ਨਾਲ ਹਰਾਇਆ।


Related News