ਡੈਨਮਾਰਕ ਓਪਨ ਤੋਂ ਲੈਅ ''ਚ ਪਰਤਨ ਦੀ ਕੋਸ਼ਿਸ਼ ਕਰੇਗੀ ਸਿੰਧੂ

Monday, Oct 14, 2019 - 06:23 PM (IST)

ਡੈਨਮਾਰਕ ਓਪਨ ਤੋਂ ਲੈਅ ''ਚ ਪਰਤਨ ਦੀ ਕੋਸ਼ਿਸ਼ ਕਰੇਗੀ ਸਿੰਧੂ

ਸਪੋਰਟਸ ਡੈਸਕ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਮੰਗਲਵਾਰ ਨੂੰ ਸ਼ੁਰੂ ਹੋਣ ਵਾਲੇ 775,000 ਡਾਲਰ ਇਨਾਮੀ ਡੈਨਮਾਰਕ ਟੂਰਨਾਮੈਂਟ 'ਚ ਫਾਰਮ 'ਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਅਗਸਤ 'ਚ ਵਿਸ਼ਵ ਚੈਂਪੀਅਨ ਬਨਣ ਦੇ ਬਾਅਦ ਸਿੰਧੂ ਪਿਛਲੇ ਮਹੀਨੇ ਚੀਨ ਓਪਨ ਅਤੇ ਕੋਰੀਆ ਓਪਨ 'ਚ ਕ੍ਰਮਵਾਰ ਪਹਿਲੇ ਅਤੇ ਦੂਜੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਸੀ। ਵਿਸ਼ਵ 'ਚ ਛੇਵੇਂ ਨੰਬਰ ਦੀ ਸਿੰਧੂ ਨੇ ਇਸ ਸੈਸ਼ਨ 'ਚ ਡਬਲਿਊ.ਐੱਫ. ਵਿਸ਼ਵ ਟੂਰ ਦਾ ਖਿਤਾਬ ਨਹੀਂ ਜਿੱਤਿਆ ਹੈ। ਹੁਣ ਇਸ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ 'ਚ ਉਨ੍ਹਾਂ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰੀਸਕਾ ਦੁਨਜੰਗ ਨਾਲ ਹੋਵੇਗਾ।

ਸਿੰਧੂ ਦਾ ਵਿਸ਼ਵ 'ਚ 16ਵੇਂ ਨੰਬਰ ਦੀ ਖਿਡਾਰੀ ਦੇ ਖਿਲਾਫ 5-0 ਦਾ ਰਿਕਾਰਡ ਹੈ। ਵਿਸ਼ਵ 'ਚ  ਅੱਠਵੇਂ ਨੰਬਰ ਦੀ ਸਾਇਨਾ ਨੇਹਵਾਲ ਵੀ ਮੁਸ਼ਕਲ ਦੌਰ ਤੋਂ ਗੁਜ਼ਰ ਰਹੀ ਹੈ। ਜਨਵਰੀ 'ਚ ਇੰਡੋਨੇਸ਼ੀਆ ਓਪਨ ਜਿੱਤਣ ਦੇ ਬਾਅਦ ਤੋਂ ਹੀ ਉਹ ਫਿੱਟਨੈਸ ਸਬੰਧੀ ਸਮੱਸਿਆ ਨਾਲ ਜੂਝ ਰਹੀ ਹੈ। ਉਹ ਚੀਨ ਅਤੇ ਕੋਰੀਆ ਓਪਨ 'ਚ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਹੇ। ਪਿਛਲੀ ਵਾਰ ਦੀ ਫਾਈਨਲਿਸਟ ਸਾਈਨਾ ਪਹਿਲੇ ਦੌਰ 'ਚ ਜਾਪਾਨ ਦੀ 12ਵੇਂ ਨੰਬਰ ਦੀ ਸਾਇਕਾ ਤਾਕਾਹਾਸ਼ੀ ਨਾਲ ਭਿੜੇਗੀ ਜਿਸ ਨੇ ਇਸ ਭਾਰਤੀ ਖਿਡਾਰੀ ਨੂੰ ਅਗਸਤ 'ਚ ਥਾਈਲੈਂਡ ਓਪਨ 'ਚ ਹਰਾਇਆ ਸੀ।


author

Tarsem Singh

Content Editor

Related News