ਸਿੰਧੂ ਦੀ ਹਾਰ ਦੇ ਬਾਵਜੂਦ ਹੈਦਰਾਬਾਦ ਦੀ ਸ਼ਾਨਦਾਰ ਜਿੱਤ
Wednesday, Dec 26, 2018 - 04:25 PM (IST)

ਹੈਦਰਾਬਾਦ : ਸਾਬਕਾ ਚੈਂਪੀਅਨ ਹੰਟਰਸ ਦੀ ਆਈਕਨ ਸਟਾਰ ਖਿਡਾਰੀ ਪੀ. ਵੀ. ਸਿੰਧੂ ਨੂੰ ਪ੍ਰੀਮਿਅਰ ਬੈਡਮਿੰਟਨ ਲੀਗ (ਪੀ. ਬੀ. ਐੱਲ.) ਵਿਚ ਚੇਨਈ ਸਮੈਸ਼ਰਸ ਦੀ ਸਟਾਰ ਸੁੰਗ ਦੀ ਹਿਊਨ ਦੇ ਹੱਥੋਂ ਸਖਤ ਸੰਘਰਸ਼ ਝਲਣੀ ਪਈ ਪਰ ਇਸਦੇ ਬਾਵਜੂਦ ਮੇਜ਼ਬਾਨ ਟੀਮ ਨੇ 5-0 ਨਾਲ ਸ਼ਾਨਦਾਰ ਜਿੱਤ ਆਪਣੇ ਨਾਂ ਕਰ ਲਈ। ਪੀ. ਬੀ. ਐੱਲ. ਦੇ ਚੌਥੇ ਸੈਸ਼ਨ ਵਿਚ ਹੈਦਰਾਬਾਦ ਹੰਟਰਸ ਨੇ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਚੇਨਈ ਸਮੈਸ਼ਰਸ ਨੂੰ 5-0 ਨਾਲ ਹਰਾਇਆ। ਇਹ ਹੈਦਰਾਬਾਦ ਦੀ ਇਸ ਸੈਸ਼ਨ ਦੀ ਦੂਜੀ ਜਿੱਤ ਹੈ। ਉਸ ਨੇ ਪਹਿਲੇ ਮੁਕਾਬਲੇ 'ਚ ਨਵੀਂ ਬਣੀ ਪੁਣੇ 7 ਐਸਰਸ ਨੂੰ ਹਰਾਇਆ ਸੀ। ਸਿੰਧੂ ਨੇ ਪੁਣੇ ਦੀ ਸਟਾਰ ਸਪੇਨ ਦੀ ਕੈਰੋਲੀਨਾ ਮਾਰਿਨ ਨੂੰ ਪਿਛਲੇ ਮੈਚ ਵਿਚ ਹਰਾਇਆ ਸੀ ਪਰ 23 ਸਾਲਾਂ ਚੇਨਈ ਸਮੈਸ਼ਰਸ ਦੀ ਸਟਾਰ ਖਿਡਾਰੀ ਸੁੰਗ ਜੀ ਹਿਊਨ ਦੇ ਹੱਥੋਂ 15-13, 14-15, 15-7 ਨਾਲ ਆਪਣਾ ਸਿੰਗਲ ਮੈਚ ਹਾਰ ਗਈ। ਸਿੰਧੂ ਨੇ ਪਹਿਲਾ ਸੈੱਟ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਉਹ ਅਗਲੇ ਦੋਵੇਂ ਸੈੱਟ ਹਾਰ ਗਈ। ਇਸ ਤੋਂ ਪਹਿਲਾਂ ਕਿਮ ਸਾ ਰਾਂਗ ਅਤੇ ਬੋਡਿਨ ਇਸਾਰਾ ਦੀ ਜੋੜੀ ਨੇ ਹੈਦਰਾਬਾਦ ਹੰਟਰਸ ਨੂੰ ਜੇਤੂ ਸ਼ੁਰੂਆਤ ਦਿਵਾਉਂਦਿਆਂ ਚੇਨਈ ਦੇ ਬੀ. ਸੁਮਿਤ ਰੈੱਡੀ ਅਤੇ ਓ. ਆਰ. ਚਿਨ ਚੁੰਗ ਦੀ ਜੋੜੀ ਨੂੰ 13-15, 15-12, 15-10 ਨਾਲ ਹਰਾਇਆ। ਇਹ ਹੈਦਰਾਬਾਦ ਦਾ ਟ੍ਰੰਪ ਮੈਚ ਸੀ। ਇਸ ਮੈਚ ਦੇ ਜੇਤੂ ਨੂੰ 2 ਅੰਕ ਅਤੇ ਹਾਰਨ ਵਾਲੇ ਨੂੰ ਮਾਈਨਸ ਮਿਲਦਾ ਹੈ।
ਪਹਿਲਾ ਸੈੱਟ ਹਾਰਨ ਤੋਂ ਬਾਅਦ ਇਸਾਰਾ ਦੀ ਜੋੜੀ ਦੂਜੇ ਸੈੱਟ ਵਿਚ ਵੀ ਇਕ ਸਮੇਂ 4-10 ਨਾਲ ਪਿੱਛੇ ਸੀ ਪਰ ਦੱਖਣੀ ਕੋਰੀਆ ਅਤੇ ਥਾਈਲੈਂਡ ਦੀ ਜੋੜੀ ਨੇ ਦੂਜਾ ਸੱਟੇ ਜਿੱਤਿਆ ਅਤੇ ਹੈਦਰਾਬਾਦ ਦਾ ਸਕੋਰ 2-0 ਕਰ ਦਿੱਤਾ। ਇਸ ਤੋਂ ਬਾਅਦ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਹੈਦਰਾਬਾਦ ਦੇ 38 ਸਾਲਾਂ ਧਾਕੜ ਖਿਡਾਰੀ ਲੀ ਹਿਊਨ ਨੇ ਚੋਂਗ ਬੇਈ ਫੇਂਗ ਨੂੰ ਸਿੱਧੇ ਸੈੱਟ ਵਿਚ 15-11, 15-12 ਨਾਲ ਹਰਾ ਕੇ ਸੋਕਰ 3-0 ਕਰ ਦਿੱਤਾ। ਇਸ ਤੋਂ ਬਾਅਦ ਵਲਡਰ ਟੂਰ ਫਾਈਨਲਸ ਦੀ ਚੈਂਪੀਅਨ ਸਿੰਧੂ ਕੋਰਟ 'ਤੇ ਉਤਰੀ ਜਿਸ ਤੋਂ ਹੈਦਰਾਬਾਦ ਹੰਟਰਸ ਨੂੰ ਕਾਫੀ ਉਮੀਦਾਂ ਸੀ ਪਰ ਉਹ ਆਪਣੀ ਲੈਅ ਬਰਕਰਾਰ ਨਾ ਰੱਖ ਸਕੀ। ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਨਾਲ ਵਿਆਹ ਦੇ ਬੰਧਨ 'ਚ ਬੱਝੇ ਜਾਣ ਤੋਂ ਬਾਅਦ ਪਹਿਲੀ ਵਾਰ ਕੋਰਟ 'ਤੇ ਉਤਰੇ ਕਸ਼ਿਅਪ ਨੂੰ ਮਾਰਕਰ ਦੇ ਹੱਥੋਂ 11-15, 15-14, 13-15 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਚੇਨਈ ਸਮੈਸ਼ਰਸ ਦਾ ਟ੍ਰੰਪ ਮੈਚ ਸੀ। ਇਸ ਤੋਂ ਬਾਅਦ ਦੋਵੇਂ ਟੀਮਾਂ ਮਿਕਸਡ ਡਬਲਜ਼ ਮੁਕਾਬਲਾ ਰਸਮੀ ਰਿਹਾ। ਸਾ ਰਾਂਗ ਕਿਮ ਅਤੇ ਇਓਨ ਹੇਈ ਵੋਨ ਦੀ ਜੋੜੀ ਨੇ ਚੇਨਈ ਸਮੈਸ਼ਰਸ ਦੀ ਕ੍ਰਿਸ ਐਡਕਾਕ ਅਤੇ ਗ੍ਰੇਬਿਅਲ ਐਡਕਾਕ ਦੀ ਜੋੜੀ ਨੂੰ 14-15, 15-13, 15-14 ਨਾਲ ਹਰਾ ਕੇ ਹੈਦਰਾਬਾਦ ਨੂੰ ਇਕ ਪਾਸੜ ਜਿੱਤ ਦਿਵਾ ਦਿੱਤੀ।