ਸ਼ੁੱਧ ਸ਼ਾਕਾਹਾਰੀ ਹਨ ਇਹ 5 ਭਾਰਤੀ ਕ੍ਰਿਕਟਰ, ਮੀਟ ਤੋਂ ਰਹਿੰਦੇ ਹਨ ਕੋਹਾਂ ਦੂਰ

01/13/2020 4:03:53 AM

ਜਲੰਧਰ—  ਕ੍ਰਿਕਟ ਭਾਰਤ 'ਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲਾ ਖੇਡ ਬਣ ਗਿਆ ਹੈ ਤੇ ਨਾਲ ਹੀ ਅਸੀਂ ਤੁਹਾਨੂੰ ਭਾਰਤੀ ਕ੍ਰਿਕਟ ਟੀਮ ਦੇ ਕੁਝ ਅਜਿਹੇ ਖਿਡਾਰੀਆਂ ਦੇ ਬਾਰੇ 'ਚ ਦੱਸਾਂਗੇ ਜੋ ਆਪਣੇ ਖਾਣ-ਪੀਣ ਦੇ ਮਾਮਲੇ 'ਚ ਅਲੱਗ ਤਰੀਕੇ ਨਾਲ ਰਹਿੰਦੇ ਹਨ।
5 ਅਜਿਹੇ ਖਿਡਾਰੀ ਹਨ ਜੋ ਸ਼ਾਕਾਹਾਰੀ ਹਨ—

PunjabKesari
1. ਮਹਿੰਦਰ ਸਿੰਘ ਧੋਨੀ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਗੱਲ ਕਰਦੇ ਹਾਂ ਜੋ ਸ਼ੁੱਧ ਸ਼ਾਕਾਹਾਰੀ ਹਨ। ਧੋਨੀ ਦਾ ਪਹਿਲਾਂ ਖਾਣ-ਪੀਣਾ ਮਾਂਸਾਹਾਰੀ ਸੀ ਫਿਰ ਮੀਟ ਮਾਂਸ ਨੂੰ ਛੱਡ ਕੇ ਹੁਣ ਜ਼ਿਆਦਾਤਰ ਸ਼ੁੱਧ ਸ਼ਾਕਾਹਾਰੀ ਖਾਣਾ ਖਾਂਦੇ ਹਨ ਕਿਉਂਕਿ ਉਹ ਆਪਣੀ ਸਹਿਤ ਦਾ ਬਹੁਤ ਧਿਆਨ ਰੱਖਦੇ ਹਨ।

PunjabKesari
2. ਵਰਿੰਦਰ ਸਹਿਵਾਗ
ਭਾਰਤੀ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਵਰਿੰਦਰ ਸਹਿਵਾਗ ਜਿਸ ਨੇ ਆਪਣੇ ਟੈਸਟ ਕ੍ਰਿਕਟ 'ਚ ਤੇਹਰਾ ਸੈਂਕੜਾ ਲਗਾਇਆ ਸੀ ਤੇ ਉਸ ਨੂੰ ਬੀੜੀ ਸਿਗਰਟ ਤੋਂ ਸਖਤ ਨਫਰਤ ਹੈ। ਖਾਣ ਦੇ ਮਾਮਲੇ 'ਚ ਵੀ ਇਹ ਸ਼ੁੱਧ ਖਾਣਾ ਪਸੰਦ ਕਰਦੇ ਹਨ ਨਾਲ ਹੀ ਇਹ ਇਹ ਸਭ ਤੋਂ ਜ਼ਿਆਦਾ ਸ਼ੁੱਧ ਸ਼ਾਕਾਹਾਰੀ ਖਾਣਾ ਖਾਂਦੇ ਹਨ।

PunjabKesari
3. ਕਪਤਾਨ ਵਿਰਾਟ ਕੋਹਲੀ 
ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਖਾਣ ਦੇ ਮਾਮਲੇ 'ਚ ਆਪਣੇ ਦਿਲ ਦੀ ਸੁਣਦੇ ਹਨ। ਵਿਰਾਟ ਨੇ ਆਪਣੀ ਬੱਲੇਬਾਜ਼ੀ ਨਾਲ ਕਈ ਰਿਕਾਰਡ ਬਣਾਏ ਹਨ। ਕੋਹਲੀ ਪਹਿਲਾਂ ਹਰ ਤਰ੍ਹਾਂ ਦਾ ਖਾਣਾ ਖਾਂਦੇ ਸਨ ਪਰ ਜਦੋਂ ਤੋਂ ਉਹ ਆਪਣੀ ਸਹਿਤ 'ਤੇ ਧਿਆਨ ਦੇਣ ਲੱਗੇ ਹਨ ਤਾਂ ਉਸ ਸਮੇਂ ਤੋਂ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਦੀ ਵਰਤੋਂ ਕਰ ਰਹੇ ਹਨ।

 PunjabKesari
4. ਰੋਹਿਤ ਸ਼ਰਮਾ
ਭਾਰਤੀ ਟੀਮ ਦੇ ਸਭ ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਵੀ ਸ਼ਾਕਾਹਾਰੀ ਖਾਣਾ ਖਾਂਦੇ ਹਨ, ਰੋਹਿਤ ਸ਼ਰਮਾ ਸਭ ਤੋਂ ਸ਼ੁੱਧ ਸ਼ਾਕਾਹਾਰੀ ਖਾਣਾ ਖਾਂਦੇ ਹਨ। ਉਸ ਨੂੰ ਮਾਂਸਾਹਾਰੀ ਖਾਣ ਤੋਂ ਐਲਰਜੀ ਹੈ ਕਿਉਂਕਿ ਰੋਹਿਤ ਆਪਣੀ ਸਹਿਤ 'ਤੇ ਜ਼ਿਆਦਾ ਧਿਆਨ ਦਿੰਦੇ ਹਨ। ਉਸ ਨੇ ਕਦੀਂ ਵੀ ਸਿਗਰਟ ਜਾਂ ਨਸ਼ੇ ਵਾਲੀ ਚੀਜ਼ ਦੀ ਵਰਤੋਂ ਨਹੀਂ ਕੀਤੀ। ਰੋਹਿਤ ਸ਼ਰਮਾ ਆਪਣੇ ਵਨ ਡੇ ਕਰੀਅਰ 'ਚ 3 ਦੋਹਰੇ ਸੈਂਕੜੇ ਵੀ ਲਗਾ ਚੁੱਕੇ ਹਨ।

PunjabKesari
5. ਸਚਿਨ ਤੇਂਦੁਲਕਰ
ਭਾਰਤੀ ਟੀਮ ਦੇ ਸਾਬਕਾ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨੇ ਆਪਣੇ ਕ੍ਰਿਕਟ ਕਰੀਅਰ 'ਚ ਬਹੁਤ ਸਾਰੇ ਰਿਕਾਰਡ ਬਣਾਏ ਹਨ। ਇਸ ਦੌਰਾਨ ਸਚਿਨ ਨੇ ਖਾਣ ਪੀਣ ਦੇ ਮਾਮਲੇ 'ਚ ਵੀ ਰਿਕਾਰਡ ਬਣਾਇਆ ਹੈ। ਸਚਿਨ ਮਾਂਸਾਹਾਰੀ ਤੇ ਮੀਟ ਨੂੰ ਛੱਡ ਹੁਣ ਸਿਰਫ ਸ਼ਾਕਾਹਾਰੀ ਭੋਜਨ ਖਾਂਦੇ ਹਨ।


Gurdeep Singh

Content Editor

Related News