ਪੰਜਾਬ ਇਕ ਓਵਰ ਦੇ ਐਲਿਮੀਨੇਟਰ ''ਚ ਜਿੱਤਿਆ

01/22/2018 12:34:12 AM

ਕੋਲਕਾਤਾ- ਪੰਜਾਬ ਨੇ ਅੱਜ ਇੱਥੇ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਸੁਪਰ ਲੀਗ ਗਰੁੱਪ-ਏ ਮੁਕਾਬਲੇ ਦੇ ਟਾਈ ਰਹਿਣ ਤੋਂ ਬਾਅਦ ਇਕ ਓਵਰ ਦੇ ਐਲਿਮੀਨੇਟਰ ਵਿਚ ਕਰਨਾਟਕ ਨੂੰ ਹਰਾ ਦਿੱਤਾ। ਇਕ ਓਵਰ ਐਲਿਮੀਨੇਟਰ ਵਿਚ ਪੰਜਾਬ ਨੇ ਇਕ ਓਵਰ ਵਿਚ 15 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਕਰਨਾਟਕ ਦੀ ਟੀਮ 11 ਦੌੜਾਂ ਹੀ ਬਣਾ ਸਕੀ।
ਪੰਜਾਬ ਦੇ ਮਨਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ ਚਾਰ ਗੇਂਦਾਂ ਵਿਚ ਇਕ ਛੱਕੇ ਨਾਲ ਅਜੇਤੂ 10 ਦੌੜਾਂ ਬਣਾਈਆਂ। ਉਸ ਨੇ ਪਾਰੀ ਦੌਰਾਨ ਵੀ 29 ਗੇਂਦਾਂ ਵਿਚ 7 ਚੌਕੇ ਤੇ ਇਕ ਛੱਕੇ ਨਾਲ 45 ਦੌੜਾਂ ਬਣਾਈਆਂ ਸਨ। ਦੂਜੇ ਪਾਸੇ 'ਤੇ ਯੁਵਰਾਜ ਸਿੰਘ ਨੇ ਦੋ ਗੇਂਦਾਂ ਵਿਚ ਇਕ ਚੌਕੇ ਨਾਲ ਅਜੇਤੂ 5 ਦੌੜਾਂ ਬਣਾਈਆਂ। 
ਇਸ ਤੋਂ ਪਹਿਲਾਂ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪੰਜਾਬ ਨੇ  ਬਲਤੇਜ ਸਿੰਘ ਦੀਆਂ 3 ਤੇ ਮਨਪ੍ਰੀਤ ਗੋਨੀ ਦੀਆਂ 2 ਵਿਕਟਾਂ ਦੀ ਬਦੌਲਤ ਕਰਨਾਟਕ ਨੂੰ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਤੇ 158 ਦੌੜਾਂ 'ਤੇ ਰੋਕ ਦਿੱਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਮਨਦੀਪ ਸਿੰਘ (45) ਤੇ ਕਪਤਾਨ ਹਰਭਜਨ ਸਿੰਘ (33), ਯੁਵਰਾਜ ਸਿੰਘ (29) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 9 ਵਿਕਟਾਂ 'ਤੇ 158 ਦੌੜਾਂ ਬਣਾਈਆਂ, ਜਿਸ ਨਾਲ ਨਤੀਜਾ ਇਕ ਓਵਰ ਐਲਿਮੀਨੇਟਰ ਵਿਚ ਚਲਾ ਗਿਆ।


Related News